दीदार जोगी पौणाहारी दा

ओह भगत ने नसीबा वाले
जेह्ड़े करदे दीदार जोगी पौनाहारी दा,
श्रधा दे नाल जेहदे नाम जपदे जय हो
दुःख ते कलेश बाबा जिहने कट ते
बांह फड फड सबना नु तारे  
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,

बाबा जी दे चरनी लग के जीवन सफल बनाऊंदे
किसे चीज दी थोड ना रेह्न्दी जो नेह्चा नाल ध्याओंदे,
करके दीदार लोर चढ़ जांदी ऐ जय हो
भगता दी बेडी ऐथे तर जांदी ऐ,
मेरे नाथ दे रंग न्यारे
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,


सिर ते सोहन जटावा ककियाँ ओहदा रूप निराला
देवी देवते फूल वर्सौंदे शिवा दी फेरे माला
सबना दे दुःख ओह ता खंडी जावंदा जय हो
सब नु मुरादा ओह ता वंडी जांवदा
जोगी सबना दे रखवाले
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,

निकू वर्गे भगत प्यारे आये झंडे फडके
सबना ने अज तर है जाना दर्श जोगी दे करके
रोट प्रशाद है चडोना संगता जय हो
श्रधा दे नाल गुण गाउन संगता
जखु नाम दे पीन प्याले
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,
ਓਹ ਭਗਤ ਨੇ, ਨਸੀਬਾਂ ਵਾਲੇ,,,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll
ਸ਼ਰਧਾ ਦੇ ਨਾਲ, ਜੇਹੜੇ ਨਾਮ ਜੱਪਦੇ,,, ਜੈ ਹੋ l
ਦੁੱਖ ਤੇ ਕਲੇਸ਼, ਬਾਬਾ ਜੀਹਨੇ ਕੱਟ ਤੇ,
ਬਾਂਹ, ਫੜ੍ਹ ਫੜ੍ਹ ਸਭਨਾਂ ਨੂੰ ਤਾਰੇ,,,  
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ, ਨਸੀਬਾਂ ਵਾਲੇ,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll

ਬਾਬਾ ਜੀ ਦੇ ਚਰਣੀ ਲੱਗ ਕੇ, ਜੀਵਨ ਸਫਲ ਬਣਾਉਂਦੇ l
ਕਿਸੇ ਚੀਜ਼ ਦੀ ਥੋੜ ਨਾ ਰਹਿੰਦੀ, ਜੋ ਨੇਹਚਾ ਨਾਲ ਧਿਆਉਂਦੇ ll
ਕਰਕੇ ਦੀਦਾਰ, ਲੋਰ ਚੜ੍ਹ ਜਾਂਦੀ ਏ,,, ਜੈ ਹੋ l
ਭਗਤਾਂ ਦੀ ਬੇੜੀ, ਏਥੇ ਤਰ ਜਾਂਦੀ ਏ,
ਮੇਰੇ, ਨਾਥ ਦੇ ਰੰਗ ਨਿਆਰੇ,,,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ, ਨਸੀਬਾਂ ਵਾਲੇ,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll

ਸਿਰ ਤੇ ਸੋਹਣ ਜਟਾਵਾਂ ਕੱਕੀਆਂ, ਓਹਦਾ ਰੂਪ ਨਿਰਾਲਾ l
ਦੇਵੀ ਦੇਵਤੇ ਫ਼ੁੱਲ ਵਰਸਾਉਂਦੇ, ਸ਼ਿਵਾਂ ਦੀ ਫ਼ੇਰੇ ਮਾਲਾ ll
ਸਭਨਾਂ ਦੇ ਦੁੱਖ, ਓਹ ਤਾਂ ਖੰਡੀ ਜਾਂਵਦਾ,,, ਜੈ ਹੋ l
ਸਭ ਨੂੰ ਮੁਰਾਦਾਂ, ਓਹ ਤਾਂ ਵੰਡੀ ਜਾਂਵਦਾ,
ਜੋਗੀ, ਸਭਨਾਂ ਦੇ ਰੱਖਵਾਲੇ,,,
( ਜੇਹੜੇ ਕਰਦੇ ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ ਨਸੀਬਾਂ ਵਾਲੇ,
( ਜੇਹੜੇ ਕਰਦੇ ਦੀਦਾਰ ਜੋਗੀ ਪੌਣਾਹਾਰੀ ਦਾ ) ll

ਨਿੱਕੂ ਵਰਗੇ ਭਗਤ ਪਿਆਰੇ, ਆਏ ਝੰਡੇ ਫੜ੍ਹਕੇ l
ਸਭਨਾਂ ਨੇ ਅੱਜ ਤਰ ਹੈ ਜਾਣਾ, ਦਰਸ਼ ਜੋਗੀ ਦੇ ਕਰਕੇ ll
ਰੋਟ ਪ੍ਰਸ਼ਾਦ, ਹੈ ਚੜ੍ਹਾਉਣ ਸੰਗਤਾਂ,,, ਜੈ ਹੋ l
ਸ਼ਰਧਾ ਦੇ ਨਾਲ, ਗੁਣ ਗਾਉਣ ਸੰਗਤਾਂ,
ਜੱਖੂ, ਨਾਮ ਦੇ ਪੀਣ ਪਿਆਲੇ,,,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ, ਨਸੀਬਾਂ ਵਾਲੇ,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (456 downloads)