ਨੱਚਣਾ ਮਈਆ ਦੇ ਨਾਲ ਅੱਜ ਨੱਚਣਾ ਦਾਤੀ ਦੇ ਨਾਲ
ਨੱਚ ਨੱਚ ਕਰਨੀ ਕਮਾਲ
ਸਾਲਾਂ ਪਿੱਛੋਂ ਉੱਚਿਆਂ ਪਹਾੜਾਂ ਵਾਲੀ ਭਗਤਾਂ ਦੇ ਘਰ ਆਈ ਏ
ਜਾਵੇ ਨਾ ਸੰਭਾਲੀ ਅੱਜ ਸਾਰਿਆ ਤੋ ਖੁਸ਼ੀ ਵਖਰੀ ਹੀ ਛਾਈ ਏ
ਭੁੱਲ ਜਾਣਾ ਜਗ ਦਾ ਖਿਆਲ
ਮਿਲਣੀਆਂ ਮਿੱਠੀਆਂ ਸੌਗਾਤਾਂ ਅੱਜ ਬੈਹ ਜਾਓ ਸਾਰੇ ਝੋਲੀ ਅੱਡ ਕੇ
ਦੁਨੀਆ ਦੀ ਮਾਲਕ ਦੇ ਕਰਲੋ ਦੀਦਾਰ ਬੈਠੀ ਸਜ ਧਜ ਕੇ
ਪੂਰੇ ਹੋਣੇ ਦਿਲਾਂ ਦੇ ਸਵਾਲ
ਕੰਜਕ ਦਾ ਰੂਪ ਧਾਰ ਨੱਚਦੀ ਤੇ ਭਗਤ ਵਜਾਉਂਦੇ ਤਾੜੀਆਂ
ਕਾਲੇ ਸੇਖੇ ਵਾਲੇ ਮਿੱਟ ਜਾਣਿਆ ਜੋ ਹੱਥਾਂ ਚ ਲਕੀਰਾ ਮਾੜੀਆਂ
ਸ਼ੇਰਾਂਵਾਲੀ ਹੋਈ ਆ ਦਿਆਲ