ਕਿੰਨੇ ਦਿਨ ਹੋਰ ਮਾਈਏ

ਕਿੰਨੇ ਦਿਨ ਹੋਰ ਮਾਈਏ
=================
ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥-॥
ਸਾਨੂੰ, ਤਰਸਾਵੇਂਗੀ ਮਾਂ, ਕਿੰਨੇ ਦਿਨ ਹੋਰ  ।
ਲਾਰਾ, ਲੱਪਾ ਲਵੇਂਗੀ ਮਾਂ, ਕਿੰਨੇ ਦਿਨ ਹੋਰ  ।
ਮੱਥੇ, ਰਗੜਾਵੇਂਗੀ ਮਾਂ, ਕਿੰਨੇ ਦਿਨ ਹੋਰ,
ਚੱਕਰ, ਲਵਾਵੇਂਗੀ ਮਾਂ, ਕਿੰਨੇ ਦਿਨ ਹੋਰ...
ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥

ਜਿਹਨਾਂ ਦੇ, ਨਸੀਬ ਚੰਗੇ, ਓਹਨਾਂ ਲਈ, ਬਿਨਾਂ ਮੰਗੇ,
ਰਹਿਮਤਾਂ ਦਾ, ਬੂਹਾ ਰਵ੍ਹੇ, ਖੁੱਲ੍ਹਿਆ ॥
ਸਾਡੇ ਜੇਹੇ, ਨਕਾਰਿਆਂ ਦਾ, ਕਰਮਾਂ ਦੇ, ਮਾਰਿਆਂ ਦਾ,
ਚੇਤਾ ਤੈਨੂੰ, ਦਾਤੀਏ ਨੀ, ਭੁੱਲਿਆ ॥
ਸਾਡੇ ਲਈ, ਹਨ੍ਹੇਰੀਆਂ ਮਾਂ, ਕਿੰਨੇ ਦਿਨ ਹੋਰ  ।
ਏਹੋ, ਘੁੰਮਣ ਘੇਰੀਆਂ ਮਾਂ, ਕਿੰਨੇ ਦਿਨ ਹੋਰ  ।
ਰੂਹਾਂ 'ਚ, ਉਦਾਸੀਆਂ ਮਾਂ, ਕਿੰਨੇ ਦਿਨ ਹੋਰ,
ਅੱਖਾਂ ਏਹ, ਪਿਆਸੀਆਂ ਮਾਂ, ਕਿੰਨੇ ਦਿਨ ਹੋਰ...
ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥

ਸੁਣਿਆਂ, ਜੋ ਆਉਣ ਏਥੇ, ਚੁੰਨੀਆਂ, ਚੜ੍ਹਾਉਣ ਏਥੇ,
ਓਹਨਾਂ ਉੱਤੇ, ਹੁੰਦੀ ਏ, ਦਿਆਲ ਤੂੰ  ।
ਜੱਗ ਦੇ, ਸਤਾਏ ਜੇਹੜੇ, ਖ਼ਾਲੀ ਹੱਥ, ਆਏ ਜੇਹੜੇ
ਓਹਨਾਂ ਦਾ ਨਾ, ਪੁੱਛਿਆ ਏ, ਹਾਲ ਤੂੰ ॥
ਸਾਡਾ, ਇਮਤਿਹਾਨ ਮਾਂਏਂ, ਕਿੰਨੇ ਦਿਨ ਹੋਰ  ।
ਪਿੱਛਲਾ, ਭੁਗਤਾਨ ਮਾਂਏਂ, ਕਿੰਨੇ ਦਿਨ ਹੋਰ  ।  
ਅੱਥਰੂ, ਵਗਾਵਾਂਗੇ ਮਾਂ, ਕਿੰਨੇ ਦਿਨ ਹੋਰ,
ਤਰਲੇ, ਪਾਵਾਂਗੇ ਮਾਂ, ਕਿੰਨੇ ਦਿਨ ਹੋਰ...  
ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥

ਅਸੀਂ ਮਾਂ, ਭਵਾਨੀਏ, ਸ਼ਾਹਵਾਂ ਦੀਏ ਸ਼ਾਹਣੀਏ,
ਹੋਰ ਨਹੀਓਂ, ਕਿਸੇ ਨੂੰ ਵੀ, ਆਖਣਾ  ।
ਨਿਰਦੋਸ਼ਾਂ, ਸਾਰੀ ਉਮਰ, ਆਉਂਦੇ ਜਾਂਦੇ, ਤੇਰੇ ਦਰ,
ਤੇਰਿਆਂ ਹੀ, ਹੱਥਾਂ ਵੱਲ, ਝਾਕਣਾ ॥
ਆਸ, ਤੂੰ ਤੋੜੇਂਗੀ, ਕਿੰਨੇ ਦਿਨ ਹੋਰ  ।
ਖ਼ਾਲੀ, ਸਾਨੂੰ ਮੋੜੇਂਗੀ, ਕਿੰਨੇ ਦਿਨ ਹੋਰ  ।
ਦੱਸ, ਗੁੱਸੇ ਰਹੇਂਗੀ ਮਾਂ, ਕਿੰਨੇ ਦਿਨ ਹੋਰ,
ਰੁੱਸ ਰੁੱਸ, ਬੈਠੇਂਗੀ ਮਾਂ, ਕਿੰਨੇ ਦਿਨ ਹੋਰ...
ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (276 downloads)