ਗੌਰਾਂ ਤੇਰਾ ਲਾੜਾ ਜੀਹਦਾ ਗੱਜ ਗੱਜ ਦਾੜ੍ਹਾ

ਗੌਰਾਂ ਤੇਰਾ ਲਾੜਾ ਜੀਹਦਾ, ਗੱਜ ਗੱਜ ਦਾੜ੍ਹਾ ।
ਕੰਮ ਹੋਇਆ ਮਾੜਾ, ਗਲ਼ ਪੈ ਗਿਆ ਪੁਆੜਾ ॥
ਨੀ, ਏਹੀਓ ਤੈਨੂੰ ਲੱਭਿਆ ਨੀ, ਹੋਰ ਕੋਈ ਲੱਭਿਆ ਵੀ ਨਾ ॥
ਲੱਭਿਆ ਵੀ ਨਾ, ਲੱਭਿਆ ਵੀ ਨਾ, ਲੱਭਿਆ ਵੀ ਨਾ...

ਸੁਣ ਗੌਰਾਂ ਤੈਨੂੰ ਆਖ ਸੁਣਾਵਾਂ, ਸਿਫਤਾਂ ਭਰੀ ਪਟਾਰੀ,
ਏਹਦੇ ਨਾਲੋਂ ਚੰਗਾ ਸੀ ਤੂੰ, ਰਹਿੰਦੀ ਸਦਾ ਕੁੰਵਾਰੀ ॥
ਰੰਗ ਦਾ ਏਹ ਕਾਲਾ ,ਜੇਹੜਾ ਤੇਰੇ ਘਰ ਵਾਲਾ ।
ਗਲ਼ ਸੱਪਾਂ ਵਾਲੀ ਮਾਲਾ, ਏਹਦਾ, ਰੂਪ ਹੈ ਨਿਰਾਲਾ ।
ਤੂੰ ਓਹਦੇ ਨਾਲ ਜੱਚਦੀ, ਓਹ ਤੇਰੇ ਨਾਲ ਜੱਚਿਆ ਵੀ ਨਾ ॥
ਨੀ, ਏਹੀਓ ਤੈਨੂੰ ਲੱਭਿਆ ਨੀ, ਹੋਰ ਕੋਈ ਲੱਭਿਆ ਵੀ ਨਾ ॥
ਲੱਭਿਆ ਵੀ ਨਾ, ਲੱਭਿਆ ਵੀ ਨਾ, ਲੱਭਿਆ ਵੀ ਨਾ...
ਗੌਰਾਂ ਤੇਰਾ ਲਾੜਾ, ਜੀਹਦਾ, ਗੱਜ ਗੱਜ ਦਾੜ੍ਹਾ...

ਏਹੋ ਜੇਹੀਆਂ ਨਾ ਵੇਖੀਆਂ ਗੌਰਾਂ, ਕਿਸੇ ਦੀਆਂ ਬਰਾਤਾਂ,
ਸ਼ੁੱਕਰ ਸ਼ਨਿਚਰ ਜਦ ਖਾਵਣ ਬੈਠੇ, ਓਹ ਚੱਬ ਗਏ ਸਣੇ ਪਰਾਤਾਂ ॥
ਓਥੇ ਹੋਈ ਧੰਨ ਧੰਨ, ਮੁੱਕ ਗਿਆ ਸਾਰਾ ਅੰਨ ॥
ਸ਼ਿਵ ਦਾ ਡੰਮਰੂ ਵੱਜਿਆ, ਨੀ ਹੋਰ ਕੋਈ ਵੱਜਿਆ ਵੀ ਨਾ ॥
ਨੀ, ਏਹੀਓ ਤੈਨੂੰ ਲੱਭਿਆ ਨੀ, ਹੋਰ ਕੋਈ ਲੱਭਿਆ ਵੀ ਨਾ ॥
ਲੱਭਿਆ ਵੀ ਨਾ, ਲੱਭਿਆ ਵੀ ਨਾ, ਲੱਭਿਆ ਵੀ ਨਾ...
ਗੌਰਾਂ, ਤੇਰਾ ਲਾੜਾ, ਜੀਹਦਾ, ਗੱਜ ਗੱਜ ਦਾੜ੍ਹਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (60 downloads)