ਡੰਮ ਡੰਮ, ਡੰਮ ਡੰਮ ਵੱਜਦਾ, ਮੇਰੇ ਭੋਲੇ ਦਾ ਡੰਮਰੂ

ਹਰ ਹਰ, ਮਹਾਂਦੇਵ, ਹਰ ਹਰ, ਮਹਾਂਦੇਵ ॥
ਡੰਮ ਡੰਮ, ਡੰਮ ਡੰਮ ॥। ਵੱਜਦਾ, ਮੇਰੇ ਭੋਲੇ ਦਾ ਡੰਮਰੂ ।
ਡੰਮ ਡੰਮ, ਡੰਮ ਡੰਮ ਵੱਜਦਾ, ਮੇਰੇ ਭੋਲੇ ਦਾ ਡੰਮਰੂ ।
ਸਭ ਨੂੰ ਪਿਆਰਾ ॥। ਲੱਗਦਾ, ਮੇਰੇ ਭੋਲੇ ਦਾ ਡੰਮਰੂ ।
ਡੰਮ ਡੰਮ, ਡੰਮ ਡੰਮ ਵੱਜਦਾ...

ਭੰਗ ਦਾ ਪਿਆਲਾ, ਪੀ ਕੇ ਭੋਲਾ "ਜਦ ਮਸਤੀ ਵਿੱਚ ਆਵੇ" ।
ਮਸਤੀ ਦੇ ਵਿੱਚ, ਝੂਮ ਝੂਮ ਕੇ, "ਡੰਮਰੂ ਪਿਆ ਵਜਾਵੇ" ॥
ਏਹ, 'ਬੱਦਲਾਂ ਵਾਂਗੂ ॥। ਗੱਜਦਾ, ਮੇਰੇ ਭੋਲੇ ਦਾ ਡੰਮਰੂ,,,
ਡੰਮ ਡੰਮ, ਡੰਮ ਡੰਮ ਵੱਜਦਾ...

ਡੰਮਰੂ ਸੁਣ ਕੇ, ਨੰਦੀ ਗਣ ਨੇ, "ਦੇਖੋ ਭੰਗੜਾ ਪਾਇਆ" ।
ਬੋਲਿਆ ਨੰਦੀ, ਸ਼ਿਵ ਸ਼ੰਕਰ ਨੂੰ, "ਪਾਰ ਨਾ ਤੇਰਾ ਪਾਇਆ" ॥
ਨਿੱਤ, ਨਵੀਂਆਂ ਕਲਾਵਾਂ ॥। ਰੱਚਦਾ, ਮੇਰੇ ਭੋਲੇ ਦਾ ਡੰਮਰੂ,,,
ਡੰਮ ਡੰਮ, ਡੰਮ ਡੰਮ ਵੱਜਦਾ...

ਇਸ ਡੰਮਰੂ ਦੀ, ਡੋਰੀ ਮਾਤਾ, "ਗੌਰਾਂ ਆਪ ਪਰੋਈ" ।
ਇਸ ਡੰਮਰੂ ਦੀ, ਤਾਲ ਦੇ ਅੱਗੇ, "ਹੋਰ ਤਾਲ ਨਾ ਕੋਈ" ॥
ਏਹ, ਕਿੰਨਾ ਸੋਹਣਾ ॥। ਲੱਗਦਾ, ਮੇਰੇ ਭੋਲੇ ਦਾ ਡੰਮਰੂ,,,
ਡੰਮ ਡੰਮ, ਡੰਮ ਡੰਮ ਵੱਜਦਾ...

ਇਸ ਡੰਮਰੂ ਨੂੰ, ਸੁਣ ਕੇ ਨੇਂਹਦਾ, "ਦੇਖੋ ਜੱਗ ਏਹ ਸਾਰਾ" ।
ਸ਼ਿਵ ਸ਼ੰਕਰ ਦੀ, ਮਰਜ਼ੀ ਬਾਝੋਂ, "ਲਿੱਖ ਨਾ ਸਕੇ ਸਿਤਾਰਾ" ॥
ਰਾਜਨ ਦੇ, ਹੱਥ ਵਿੱਚ ॥। ਜੱਚਦਾ, ਮੇਰੇ ਭੋਲੇ ਦਾ ਡੰਮਰੂ,,,
ਡੰਮ ਡੰਮ, ਡੰਮ ਡੰਮ ਵੱਜਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (263 downloads)