ਨੱਚਦੀਆਂ ਸੰਗਤਾਂ ਪਿਆਰੀਆਂ-ਮਾਤਾ
ਨੱਚਦੀਆਂ, ਸੰਗਤਾਂ ਪਿਆਰੀਆਂ,
ਮੇਰੀ, 'ਮਈਆ ਦੇ ਦਵਾਰੇ ਉੱਤੇ' ll
ਮਾਂ ਦੇ, ਨਾਮ ਵਿੱਚ, ਮਾਂ ਦੇ ਨਾਮ ਵਿੱਚ,
ਮਾਂ ਦੇ, ਨਾਮ ਵਿੱਚ, ਰੰਗੀਆਂ ਨੇ ਸਾਰੀਆਂ,
ਮੇਰੀ, 'ਮਈਆ ਦੇ ਦਵਾਰੇ ਉੱਤੇ' l
ਨੱਚਦੀਆਂ, ਸੰਗਤਾਂ ਪਿਆਰੀਆਂ..........F
ਦੂਰੋਂ ਦੂਰੋਂ, ਚੱਲ ਆ ਗਏ, ਭਗਤ ਪਿਆਰੇ,
"ਭੋਲੀ ਮਾਂ ਦੇ, ਉੱਚੀ ਉੱਚੀ, ਬੋਲਦੇ ਜੈਕਾ ll
ਲਾਲ, ਚੁੰਨੀਆਂ ਨੇ, ਲਾਲ ਚੁੰਨੀਆਂ ਨੇ,
ਲਾਲ, ਚੁੰਨੀਆਂ ਨੇ, ਗੋਟੇ ਨਾਲ ਸ਼ਿੰਗਾਰੀਆਂ,
ਮੇਰੀ, 'ਮਈਆ ਦੇ ਦਵਾਰੇ ਉੱਤੇ' l
ਨੱਚਦੀਆਂ, ਸੰਗਤਾਂ ਪਿਆਰੀਆਂ...........F
ਕਿਸੇ ਨਾਲੋਂ, ਅੱਜ ਕਹਿੰਦੇ, ਘੱਟ ਨਹੀਂ ਕਹਾਉਣਾ
"ਭਗਤ, ਧਿਆਨੂੰ ਵਾਂਗੂ, ਨੱਚ ਕੇ ਮਨਾਉਣਾ" ll
ਜੇਹਨੂੰ, ਚੜ੍ਹੀਆਂ ਸੀ, ਜੇਹਨੂੰ, ਚੜ੍ਹੀਆਂ ਸੀ,
ਜੇਹਨੂੰ, ਚੜ੍ਹੀਆਂ ਸੀ, ਨਾਮ ਦੀ ਖ਼ੁਮਾਰੀਆਂ,
ਮੇਰੀ, 'ਮਈਆ ਦੇ ਦਵਾਰੇ ਉੱਤੇ' l
ਨੱਚਦੀਆਂ, ਸੰਗਤਾਂ ਪਿਆਰੀਆਂ...........F
ਵੱਜਦੇ ਨੇ, ਢੋਲ ਮਾਂ ਦੇ, ਲੱਗਦੇ ਜੈਕਾਰੇ,
ਮਈਆ ਦੇ, ਪਿਆਰ ਵਿੱਚ, ਨੱਚਦੇ ਨੇ ਸਾਰੇ" ll
ਰਾਹੀ, ਪਾਈ ਜਾਂਦਾ, ਰਾਹੀ, ਪਾਈ ਜਾਂਦਾ,
ਰਾਹੀ, ਪਾਈ ਜਾਂਦਾ, ਬੋਲੀਆਂ ਪਿਆਰੀਆਂ,
ਮੇਰੀ, 'ਮਈਆ ਦੇ ਦਵਾਰੇ ਉੱਤੇ' l
ਨੱਚਦੀਆਂ, ਸੰਗਤਾਂ ਪਿਆਰੀਆਂ............F
ਅਪਲੋਡਰ- ਅਨਿਲਰਾਮੂਰਤੀਭੋਪਾਲ