ਮੰਦਿਰਾਂ 'ਚ ਢੋਲ ਵੱਜਦੇ
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ, ਢੋਲ ਵੱਜਦੇ ll
ਹੋ ਛਾਵਾ ਛਾਵਾ, ਨੀ ਮੰਦਿਰਾਂ 'ਚ, ਢੋਲ ਵੱਜਦੇ ll
ਢੋਲ ਵੱਜਦੇ, ਓ ਨਗਾੜੇ* ਵੱਜਦੇ,
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ.........
ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੀ, ਚੁੰਨਰੀ ਲਿਆਈਆਂ ll
ਹੋ ਚੁੰਨਰੀ, ਓੜ੍ਹਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ..........
ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣਾ, ਚੂੜਾ ਲਿਆਈਆਂ ll
ਹੋ ਚੂੜਾ, ਪਹਿਨਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ..........
ਦਰ ਤੇਰੇ ਤੇ, ਸੰਗਤਾਂ ਆਈਆਂ,
ਸੂਹਾ, ਚੋਲਾ ਲਿਆਈਆਂ ll
ਹੋ ਚੋਲਾ, ਪਹਿਨਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ...........
ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੀ ਪਾਇਲ ਲਿਆਈਆਂ ll
ਹੋ ਪਾਇਲ, ਪਹਿਨਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ.........
ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੀ, ਭੇਟ ਲਿਆਈਆਂ ll
ਹੋ ਪ੍ਰੇਮ ਪਿਆਰ ਨਾਲ, ਚੜ੍ਹਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ..........
ਦਰ ਤੇਰੇ ਤੇ, ਸੰਗਤਾਂ ਆਈਆਂ,
ਆ ਕੇ, ਕੰਜ਼ਕਾਂ ਬਿਠਾਈਆਂ ll
ਹੋ ਕੰਜ਼ਕਾਂ, ਬਿਠਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਮੰਦਿਰਾਂ 'ਚ..........
ਅਪਲੋਡਰ- ਅਨਿਲਰਾਮੂਰਤੀਭੋਪਾਲ