माँ बेड़ा पार लावेगी

ਬੇੜਾ ਪਾਰ ਲਾਵੇਗੀ
============
ਮੈਂ ਤੇ, ਮਈਆ ਜੀ ਤੇ, ਸੁੱਟੀਆਂ ਡੋਰਾਂ,
ਆਪੇ ਹੀ, ਬੇੜਾ ਪਾਰ ਲਾਵੇਗੀ l
ਸ਼ੇਰਾਂਵਾਲੀ ਮਾਂ ਤੇ, ਸੁੱਟੀਆਂ ਮੈਂ ਡੋਰਾਂ,
ਆਪੇ ਹੀ, ਬੇੜਾ ਪਾਰ ਲਾਵੇਗੀ l
ਪਾਰ, ਲਾਵੇਗੀ ਮਾਂ ਬੇੜਾ, ਪਾਰ ਲਾਵੇਗੀ ll
*ਮੈਨੂੰ, ਕਿਸੇ ਦੀਆਂ, ਨਹੀਓਂ ਲੋੜਾਂ,
ਆਪੇ ਹੀ, ਬੇੜਾ ਪਾਰ ਲਾਵੇਗੀ,,,
ਸ਼ੇਰਾਂਵਾਲੀ ਮਾਂ ਤੇ, ਸੁੱਟੀਆਂ ਮੈਂ ਡੋਰਾਂ,
ਆਪੇ ਹੀ, ਬੇੜਾ ਪਾਰ ਲਾਵੇਗੀ l
ਚਿੰਤਪੁਰਨੀ ਮਾਂ ਤੇ, ਸੁੱਟੀਆਂ ਮੈਂ ਡੋਰਾਂ,
ਆਪੇ ਹੀ, ਬੇੜਾ ਪਾਰ ਲਾਵੇਗੀ l

ਮਈਆ ਜੀ ਦੀ, ਮੂਰਤੀ ਨਾਲ, ਪਿਆਰ ਸਾਨੂੰ ਹੋ ਗਿਆ l
ਜੋਤਾਂ ਵਿੱਚੋਂ, ਦਾਤੀ ਦਾ, ਦੀਦਾਰ ਸਾਨੂੰ ਹੋ ਗਿਆ ll
*ਮਾਂ ਦੇ, ਨਾਮ ਦੀਆਂ, ਚੜ੍ਹ ਗਈਆਂ ਲੋਰਾਂ,
ਆਪੇ ਹੀ, ਬੇੜਾ ਪਾਰ ਲਾਵੇਗੀ,,,
ਸ਼ੇਰਾਂਵਾਲੀ / ਨੈਣਾਂ ਦੇਵੀ ਮਾਂ ਤੇ,,,,,,,,,,,,,,,,,,,,,,,

ਆਉਂਦੇ ਨੇ, ਨਰਾਤੇ ਜਦੋਂ, ਕੰਜ਼ਕਾਂ ਬਿਠਾਉਂਦੇ ਆਂ l
ਹਲਵਾ ਪੂਰੀ, ਮੇਵਿਆਂ ਦਾ, ਭੋਗ ਮਾਂ ਨੂੰ ਲਾਉਂਦੇ ਆਂ ll
*ਕਾਹਤੋਂ, ਕਿਸੇ ਅੱਗੇ, ਹੱਥ ਮੈਂ ਜੋੜਾਂ,
ਆਪੇ ਹੀ, ਬੇੜਾ ਪਾਰ ਲਾਵੇਗੀ,,,
ਸ਼ੇਰਾਂਵਾਲੀ / ਵੈਸ਼ਣੋਂ ਦੇਵੀ ਮਾਂ ਤੇ,,,,,,,,,,,,,,,,,,,,,,,

ਰੁੱਕੇ ਹੋਏ, ਕੰਮ ਸਾਡੇ, ਦਾਤੀ ਨੇ ਚਲਾਏ ਨੇ l
ਕੀਤੀਆਂ ਨੇ, ਮੇਹਰਾਂ ਮਾਂ ਨੇ, ਭਾਗ ਜਗਾਏ ਨੇ ll
*ਸੋਹਣੀ, ਆਉਣ ਦੇਂਦੀ, ਦਾਤੀ ਨਹੀਂਓਂ ਥੋੜਾ,
ਆਪੇ ਹੀ, ਬੇੜਾ ਪਾਰ ਲਾਵੇਗੀ,,,
ਸ਼ੇਰਾਂਵਾਲੀ / ਜਵਾਲਾ ਦੇਵੀ ਮਾਂ ਤੇ,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (199 downloads)