ਦਾਤੀ ਹੋਈ ਦਿਆਲ

ਦਾਤੀ ਹੋਈ ਦਿਆਲ
==============
ਦਾਤੀ, ਹੋਈ ਦਿਆਲ, ਬਈ ਹੁਣ, ਭਰ ਲਓ ਝੋਲੀ ll
( "ਛਾਵਾ, ਬਈ ਹੁਣ, ਭਰ ਲਓ ਝੋਲੀ" )
*ਦੁੱਖ ਹਰਨੀ ਮਾਂ, ਸੁੱਖ ਕਰਨੀ ਮਾਂ,
ਬੈਠ ਭੰਡਾਰੇ, ਖੋਲ੍ਹੀ ਬਈ ਹੁਣ, ਭਰ ਲਓ ਝੋਲੀ,,,
( "ਛਾਵਾ, ਬਈ ਹੁਣ, ਭਰ ਲਓ ਝੋਲੀ" )
ਦਾਤੀ, ਹੋਈ ਦਿਆਲ, ਬਈ ਹੁਣ,,,,,,,,,,,,,,,,,

ਕਦਮਾਂ 'ਚ ਜੇਹੜਾ, ਸੀਸ ਝੁਕਾਵੇ l
ਜਨਮ ਜਨਮ ਦੀ, ਪਿਆਸ ਬੁਝਾਵੇ ll
*ਦੇ ਕੇ ਪਿਆਰ ਮਾਂ, ਮੇਹਰਾਂ ਲੁਟਾਵੇ,
ਐਸੀ ਮਈਆ, ਭੋਲ਼ੀ ਬਈ ਹੁਣ, ਭਰ ਲਓ ਝੋਲੀ,,,
( "ਛਾਵਾ, ਬਈ ਹੁਣ, ਭਰ ਲਓ ਝੋਲੀ" )
ਦਾਤੀ, ਹੋਈ ਦਿਆਲ, ਬਈ ਹੁਣ,,,,,,,,,,,,,,,,,F

ਮਾਂ ਨੂੰ ਅੱਜ, ਪੁੱਤਰਾਂ ਦੀਆਂ ਚਾਹਵਾਂ l
ਖੋਲ੍ਹ ਉਡੀਕੇ, ਆਪਣੀਆਂ ਬਾਂਹਵਾਂ ll
*ਪਗ ਪਗ ਤੇ, ਮਮਤਾ ਦੀਆਂ ਛਾਂਵਾਂ,
ਦੇਂਦੀ ਕੌਲ, ਕੰਧੋਲੀ ਬਈ ਹੁਣ, ਭਰ ਲਓ ਝੋਲੀ,,,
( "ਛਾਵਾ, ਬਈ ਹੁਣ, ਭਰ ਲਓ ਝੋਲੀ" )
ਦਾਤੀ, ਹੋਈ ਦਿਆਲ, ਬਈ ਹੁਣ,,,,,,,,,,,,,,,,,F

ਥਾਂ ਥਾਂ ਉੱਤੋਂ, ਯਾਤਰੂ ਆਉਂਦੇ l
ਛੋਟੇ ਵੱਡੇ, ਇੱਕ ਹੋ ਜਾਂਦੇ ll
*ਸਾਰੇ ਤੇਰਾ, ਦਰਸ਼ਨ ਪਾਉਂਦੇ,
ਬਣ ਜਾਂਦੇ, ਹਮਜੋਲੀ ਬਈ ਹੁਣ, ਭਰ ਲਓ ਝੋਲੀ,,,
( "ਛਾਵਾ, ਬਈ ਹੁਣ, ਭਰ ਲਓ ਝੋਲੀ" )
ਦਾਤੀ, ਹੋਈ ਦਿਆਲ, ਬਈ ਹੁਣ,,,,,,,,,,,,,,,,,F

ਨਿਰਧਨ ਨੂੰ ਮਾਂ, ਰਾਜ ਕਰਾਵੇ l
ਦੀਨ ਦੀ ਮਈਆ, ਲਾਜ਼ ਬਚਾਵੇ ll
*ਅੰਨ੍ਹਿਆਂ ਕੋਲੋਂ, ਵੇਦ ਪੜ੍ਹਾਵੇ,
ਗੂੰਗੇ ਨੂੰ ਦੇਵੇ, ਬੋਲੀ ਬਈ ਹੁਣ, ਭਰ ਲਓ ਝੋਲੀ,,,
( "ਛਾਵਾ, ਬਈ ਹੁਣ, ਭਰ ਲਓ ਝੋਲੀ" )
ਦਾਤੀ, ਹੋਈ ਦਿਆਲ, ਬਈ ਹੁਣ,,,,,,,,,,,,,,,,,F

ਜੱਗ ਜੰਨਣੀ ਦੇ, ਦਰਸ਼ਨ ਪਾ ਕੇ l
ਗੋਲ਼ਾ ਮੂੰਹ ਦੇ, ਉੱਤੇ ਲਾ ਕੇ ll
*ਸਿਰ ਤੇ ਚੁੰਨੀ, ਲਾਲ ਸਜਾਕੇ,
ਗਲ਼ ਵਿੱਚ ਅੱਟਾ, ਮੌਲੀ ਬਈ ਹੁਣ, ਭਰ ਲਓ ਝੋਲੀ,,,
( "ਛਾਵਾ, ਬਈ ਹੁਣ, ਭਰ ਲਓ ਝੋਲੀ" )
ਦਾਤੀ, ਹੋਈ ਦਿਆਲ, ਬਈ ਹੁਣ,,,,,,,,,,,,,,,,,F

ਸੰਤਾਂ ਦਾ, ਸੁਣ ਕੇ ਜੈਕਾਰਾ l
ਮਮਤਾ ਪਿਆਰ, ਉਮੜ੍ਹ ਪਏ ਸਾਰਾ ll
*ਅਤੁਲ ਮਾਂ ਖੇਡੇ, ਖੋਲ੍ਹ ਦਵਾਰਾ,
ਭਗਤਾਂ ਦੇ ਸੰਗ, ਹੋਲੀ ਬਈ ਹੁਣ, ਭਰ ਲਓ ਝੋਲੀ,,,
( "ਛਾਵਾ, ਬਈ ਹੁਣ, ਭਰ ਲਓ ਝੋਲੀ" )
ਦਾਤੀ, ਹੋਈ ਦਿਆਲ, ਬਈ ਹੁਣ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (221 downloads)