ਲੰਗਰ ਛੱਕ ਕੇ ਜਾਣਾ ਜੀ

ਜੱਗ ਦਾਤੀ ਦੇ ਸੋਹਣੇ ਦਵਾਰੇ
ਏਧਰ ਓਧਰ, ਚੱਲਣ ਭੰਡਾਰੇ।
ਮਾਂ ਦੇ ਸੇਵਕ, ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਜਿੰਨੇ ਮਾਂ ਦੇ ਸੇਵਾ ਦਲ ਜੀ,
ਕਹਿੰਦੇ ਪੀ ਲਓ ਠੰਡਾ ਜਲ ਜੀ।
ਜੈ ਮਾਤਾ ਦੀ ਬੋਲਦੇ ਜੇਹੜੇ,
ਦਾਤੀ ਰਹਿੰਦੀ ਉਸ ਦੇ ਵੱਲ ਜੀ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਲੰਗਰ ਖਾਵੋ ਪੂਰੀਆਂ ਛੋਲੇ,
ਮੱਟਰ ਪਨੀਰ ਤੇ ਕੋਪਤੇ ਪੋਲੇ।
ਲੱਡੂ ਜਲੇਬੀ ਜੋ ਵੀ ਖਾਵੇ,
ਓਹੀਓ ਭਗਤ ਹੈ ਮਿੱਠਾ ਬੋਲੇ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਕੜ੍ਹੀ ਚੌਲ ਦਾ ਚੱਲੇ ਭੰਡਾਰਾ,
ਖਾ ਕੇ ਆਵੇ ਖ਼ੂਬ ਨਜ਼ਾਰਾ।
ਮਾਲ ਪੂੜ੍ਹੇ ਤੇ ਖੀਰ ਦਾ ਲੰਗਰ,
ਕੇਸਰ ਵਾਲਾ ਦੁੱਧ ਪਿਆਰਾ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਚਾਹ ਦੇ ਨਾਲ ਪਕੌੜੇ ਚੱਲੇ,
ਗਰਮਾ ਗਰਮ ਸਮੋਸੇ ਭੱਲੇ।
ਕਹੇ ਸਲੀਮ ਤੂੰ ਲੰਗਰ ਖਾ ਲੈ,
ਹੋ ਜਾਊ ਕੋਮਲ ਬੱਲੇ ਬੱਲੇ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (292 downloads)