ਕ੍ਰਿਸ਼ਨ ਕਨ੍ਹਈਆ ਆ ਗਿਆ

ਕ੍ਰਿਸ਼ਨ ਕਨ੍ਹਈਆ ਆ ਗਿਆ
====================
ਧੁਨ-ਨੀ ਮੈਂ ਦੁੱਧ ਕਾਹੇ ਨਾਲ ਰਿੜ੍ਹਕਾਂ
ਚੰਨ, ਤਾਰਿਆਂ ਨੇ, ਲਈਆਂ ਅੰਗੜਾਈਆਂ,
ਕ੍ਰਿਸ਼ਨ, ਕਨ੍ਹਈਆ ਆ ਗਿਆ ll
ਆ ਗਿਆ ਜੀ, ਆ ਗਿਆ,,,,,
( ਕ੍ਰਿਸ਼ਨ ਕਨ੍ਹਈਆ, ਆ ਗਿਆ )
ਆ ਗਿਆ ਜੀ, ਆ ਗਿਆ,,,,,
( ਕ੍ਰਿਸ਼ਨ ਕਨ੍ਹਈਆ, ਆ ਗਿਆ )
*ਓ ਆ ਗਿਆ ਜੀ, ਆ ਗਿਆ,,,,,
( ਓ ਕ੍ਰਿਸ਼ਨ ਕਨ੍ਹਈਆ, ਆ ਗਿਆ )
ਓ ਆ ਗਿਆ ਜੀ, ਆ ਗਿਆ,,,,,
( ਓ ਕ੍ਰਿਸ਼ਨ ਕਨ੍ਹਈਆ, ਆ ਗਿਆ )
*ਨੰਦ, ਬਾਬੇ ਨੂੰ, ਮਿਲਣ ਵਧਾਈਆਂ,
ਕ੍ਰਿਸ਼ਨ, ਕਨ੍ਹਈਆ, ਆ ਗਿਆ,,,
ਚੰਨ, ਤਾਰਿਆਂ ਨੇ, ਲਈਆਂ ਅੰਗੜਾਈਆਂ,
ਕ੍ਰਿਸ਼ਨ, ਕਨ੍ਹਈਆ ਆ ਗਿਆ ll

ਦੇਖੋ, ਏਕਾਦਸ਼ੀ ਨੇ, ਰੰਗ ਦਿਖਲਾਇਆ ਏ ll
ਬੁੱਢੇ, ਵਾਰੇ ਮਾਤ, ਯਸ਼ੋਧਾ ਪੁੱਤ ਜ਼ਾਇਆ ਏ ll
ਨੀ ਅਸਾਂ, ਬ੍ਰਜ ਵਾਸੀਆਂ ਦੀਆਂ,,, ll, ( ਸ਼੍ਰੀ ਰਾਧੇ )
*ਅੱਜ, ਹੋ ਗਈਆਂ, ਸਫ਼ਲ ਕਮਾਈਆਂ,
ਕ੍ਰਿਸ਼ਨ, ਕਨ੍ਹਈਆ ਆ ਗਿਆ,,,
ਚੰਨ, ਤਾਰਿਆਂ ਨੇ, ਲਈਆਂ,,,,,,,,,,,,,,,,,,F

ਮੱਚ ਗਿਆ, ਸ਼ੋਰ ਨੰਦ, ਘਰ ਲੱਲਾ ਆਇਆ ਏ ll
ਗੋਕੁਲ, ਗਾਓਂ 'ਚ, ਅਨੰਦ ਬੜਾ ਛਾਇਆ ਏ ll
ਨੀ, ਨੰਦ ਘਰ, ਚੰਦ ਚੜ੍ਹਿਆ,,, ll, ( ਸ਼੍ਰੀ ਰਾਧੇ )
*ਸਾਰੇ, ਜੱਗ ਵਿੱਚ, ਹੋਈਆਂ ਰੁਸ਼ਨਾਈਆਂ,
ਕ੍ਰਿਸ਼ਨ, ਕਨ੍ਹਈਆ ਆ ਗਿਆ,,,
ਚੰਨ, ਤਾਰਿਆਂ ਨੇ, ਲਈਆਂ,,,,,,,,,,,,,,,,,,F

ਬੈਂਡ, ਸ਼ਹਿਨਾਈਆਂ ਵੱਜੇ, ਢੋਲ ਨਗਾੜੇ ਨੇ ll
ਵੱਸ ਰਹੇ, ਰੰਗ ਰਸ, ਅਜ਼ਬ ਨਜ਼ਾਰੇ ਨੇ ll
ਨੀ, ਖੁੱਲ੍ਹੇ ਮੂੰਹ, ਖਜ਼ਾਨਿਆਂ ਦੇ,,, ll, ( ਸ਼੍ਰੀ ਰਾਧੇ )
*ਲੋਕਾਂ, ਲੁੱਟ ਲੁੱਟ, ਰੀਝਾਂ ਲਾਈਆਂ,
ਕ੍ਰਿਸ਼ਨ, ਕਨ੍ਹਈਆ ਆ ਗਿਆ,,,
ਚੰਨ, ਤਾਰਿਆਂ ਨੇ, ਲਈਆਂ,,,,,,,,,,,,,,,,,,F

ਬ੍ਰਜ ਵਾਸੀ, ਝੂਮ ਝੂਮ, ਨੱਚਦੇ ਤੇ ਗਾਂਵਦੇ ll
ਦਰਸ਼ਨ, ਪਾਂਵਦੇ, ਜੈਕਾਰੇ ਪਏ ਬੁਲਾਂਵਦੇ ll
ਨੀ, ਬੜਾ ਸੋਹਣਾ, ਸ਼ਾਮ ਸਾਂਵਰਾ,,, ll, ( ਸ਼੍ਰੀ ਰਾਧੇ )
*ਕਰੇ, ਮਧੁਪ, ਹਰਿ ਵਡਿਆਈਆਂ,
ਕ੍ਰਿਸ਼ਨ, ਕਨ੍ਹਈਆ ਆ ਗਿਆ,,,
ਚੰਨ, ਤਾਰਿਆਂ ਨੇ, ਲਈਆਂ,,,,,,,,,,,,,,,,,,F
ਨੰਦ ਕੇ, ਅਨੰਦ ਭਇਓ,,,
( ਜੈ ਕਨ੍ਹਈਆ ਲਾਲ ਕੀ ) ll
ਹਾਥੀ ਘੋੜਾ ਪਾਲਕੀ,
( ਜੈ ਕਨ੍ਹਈਆ ਲਾਲ ਕੀ ) ll
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी