ਘਰ ਚਿੰਤਾਪੁਰਨੀ ਦਾ

ਘਰ ਚਿੰਤਾਪੁਰਨੀ ਦਾ
============
ਮੇਰੇ, ਬੂਹੇ ਤੇ, ਲਿਖਿਆ ਹੋਵੇ, ਘਰ ਚਿੰਤਾਪੁਰਨੀ ਦਾ ll
ਮੈਂ, 'ਸ਼ੁਕਰ ਕਰਾਂ, ਹਰ ਵੇਲੇ* ll, ਮਾਂ ਸੁੱਖ ਕਰਨੀ ਦਾ,,,
ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,

ਭਜਨ ਸੁਣਾਵਾਂ, ਭੋਜਨ ਕਰਾਂਵਾਂ, "ਜੋ ਘਰ ਵਿੱਚ ਆ ਜਾਵੇ" l
ਮਾਂ ਦੇ, ਨਾਮ ਦੀਆਂ, ਗੱਲਾਂ ਹੋਵਣ, "ਹੋਰ ਨਾ ਗੱਲ ਕੋਈ ਭਾਵੇ" ll
ਅਹਿਸਾਨ, ਕਦੇ ਨਾ ਭੁੱਲਾਂ* ll, ਮਾਂ ਦੁੱਖ ਹਰਨੀ ਦਾ,,,
ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,

ਚੜ੍ਹਦੇ ਪਾਸੇ, ਸੋਹਣਾ ਜੇਹਾ ਮੈਂ, "ਮੰਦਿਰ ਮਾਂ ਦਾ ਬਣਾਵਾਂ" l
ਨਿੱਤ ਸਜਾਵਾਂ, ਜੋਤ ਜਗਾਵਾਂ, "ਆਰਤੀਆਂ ਮੈਂ ਗਾਵਾਂ" ll
ਬੱਸ 'ਧਿਆਨ, ਮੇਰੇ ਤੇ ਪੈ ਜਾਏ* ll, ਖਜ਼ਾਨੇ ਫੜ੍ਹਨੀ ਦਾ,,,
ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,

ਹੰਝੂਆਂ ਭਿੱਜੀ, ਅਰਜ਼ੀ "ਆਸ਼ੂ, ਦੀ ਵੀ ਕਬੂਲੀ ਮਾਂ" l
ਜੋਗੀਆ ਮੰਗੇ, ਘਰ ਆਪਣਾ "ਏਹ, ਗੱਲ ਨਾ ਭੁੱਲੀ ਮਾਂ" ll
ਸਦਾ 'ਬਣ ਕੇ ਗ਼ੁਲਾਮ ਰਹਾਂਗਾ* ll, ਮਾਂ ਭਵ ਤਰਨੀ ਦਾ,,,
ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (108 downloads)