तेरे लाल दातिए

ਰੁੱਸਿਆਂ ਨਾ ਕਰ ਐਵੇਂ, ਬੱਚਿਆਂ ਦੇ ਨਾਲ ਮਾਂਏਂ ll,
ਰੋਸਿਆਂ 'ਚ ਬੀਤੇ ਕਈ, ਸਾਲ ਦਾਤੀਏ
ਮਾਂ ਤੈਨੂੰ,,, ਜੈ ਹੋ, ਮਾਂ ਅੰਬੇ,,, ਜੈ ਜੈ,
ਤੈਨੂੰ ਆਏ ਨੇ ਮਨਾਉਣ ਤੇਰੇ, ਲਾਲ ਦਾਤੀਏ,
ਤੈਨੂੰ ਆਏ ਨੇ ਮਨਾਉਣ ਤੇਰੇ, ਲਾਲ ਦਾਤੀਏ,
ਮਾਂ ਤੈਨੂੰ ਆਏ ਨੇ ਮਨਾਉਣ,,,

ਭੁੱਲ ਗਏ ਦਾਤੀ ਅਸੀਂ, ਤੂੰ ਭੁੱਲ ਜਾਈਂ ਨਾ,
ਬੱਚੜੇ ਨਿਮਾਣਿਆਂ ਨੂੰ, ਤੂੰ ਠੁਕਰਾਈਂ ਨਾ ll
^ਤੇਰੇ ਠੁਕਰਾਏ ਅਸੀਂ, ਦੋਨੋ ਹੀ ਜਹਾਨ ਦੇ ਨਾ ll,
ਦੇ ਕੇ ਮਾਫ਼ੀ ਕਰ ਦੇ, ਨਿਹਾਲ ਦਾਤੀਏ
ਮਾਂ ਅੰਬੇ,,, ਜੈ ਜੈ, ਓ ਦਾਤੀ,,, ਜੈ ਹੋ,
ਓ ਤੈਨੂੰ ਆਏ ਨੇ ਮਨਾਉਣ ਤੇਰੇ, ਲਾਲ ਦਾਤੀਏ,
ਤੈਨੂੰ ਆਏ ਨੇ ਮਨਾਉਣ ਤੇਰੇ, ਲਾਲ ਦਾਤੀਏ,
ਮਾਂ ਤੈਨੂੰ ਆਏ ਨੇ ਮਨਾਉਣ,,,

ਹੋ ਗਈ ਭੁੱਲ ਬੱਚਿਆਂ ਤੋਂ, ਕਰ ਦੇਈਂ ਮੁਆਫ ਮਾਂ,
ਚਰਨਾਂ 'ਚ ਬੈਠਿਆਂ ਦਾ, ਕਰੀਂ ਇਨਸਾਫ਼ ਮਾਂ ll
^ਕਾਹਦੇ ਰੋਸੇ ਕਾਹਦੇ ਗਿਲ਼ੇ, ਬੱਚਿਆਂ ਦੇ ਨਾਲ ਮਾਂਏਂ ll,
ਬੁਰਾ ਜੱਗ ਚੰਦਰੇ ਦਾ, ਜਾਲ ਦਾਤੀਏ
ਮਾਂ ਤੈਨੂੰ,,, ਜੈ ਹੋ, ਮਾਂ ਅੰਬੇ,,, ਜੈ ਜੈ,
ਓ ਤੈਨੂੰ ਆਏ ਨੇ ਮਨਾਉਣ ਤੇਰੇ, ਲਾਲ ਦਾਤੀਏ,
ਤੈਨੂੰ ਆਏ ਨੇ ਮਨਾਉਣ ਤੇਰੇ, ਲਾਲ ਦਾਤੀਏ,
ਮਾਂ ਤੈਨੂੰ ਆਏ ਨੇ ਮਨਾਉਣ,,,

ਮਾਫ਼ੀ ਨਾਮਾ ਬੱਚਿਆਂ ਦਾ, ਕਰ ਲੈ ਕਬੂਲ ਮਾਂ,
ਗਲ਼ ਵਿੱਚ ਪੱਲਾ ਪਾ ਕੇ, ਖੜਾ ਸਰਦੂਲ ਮਾਂ ll
^ਕਰਮੇ ਤੇ ਕਰਮ, ਨਿਵਾਜ਼ੀ ਕਰ ਅੰਮੀਏ ਨੀ ll,
ਜਿਓਣਾ ਜੀਹਦਾ ਹੋ ਗਿਆ, ਮੁਹਾਲ ਦਾਤੀਏ
ਮਾਂ ਤੈਨੂੰ,,, ਜੈ ਹੋ, ਮਾਂ ਅੰਬੇ,,, ਜੈ ਜੈ,
ਓ ਤੈਨੂੰ ਆਏ ਨੇ ਮਨਾਉਣ ਤੇਰੇ, ਲਾਲ ਦਾਤੀਏ,
ਤੈਨੂੰ ਆਏ ਨੇ ਮਨਾਉਣ ਭੁੱਲੇ, ਲਾਲ ਦਾਤੀਏ,
ਮਾਂ ਤੈਨੂੰ ਆਏ ਨੇ ਮਨਾਉਣ,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (427 downloads)