ਹੈ ਮੱਖਣਾਂ ਦਾ ਚੋਰ

ਹੈ ਮੱਖਣਾਂ ਦਾ ਚੋਰ
============
ਹੈ ਮੱਖਣਾਂ ਦਾ ਚੋਰ, ਯਸ਼ੋਦਾ ਤੇਰਾ ਲਾਡਲਾ ll
ਯਸ਼ੋਦਾ ਤੇਰਾ ਲਾਡਲਾ*, ਨੰਦਰਾਨੀ ਤੇਰਾ ਲਾਡਲਾ ll
ਚੋਰ ਚੋਰ ਚੋਰ, ਯਸ਼ੋਦਾ ਤੇਰਾ ਲਾਡਲਾ ll
ਹੈ ਮੱਖਣਾਂ ਦਾ ਚੋਰ,,,,,,,,,,,,,,,,,,,,,,,,,,
^
ਜਦ ਅਸੀਂ ਜਾਈਏ, ਯਮੁਨਾ ਨਾਹਵਣ,
ਮਗਰੇ ਮਗਰੇ ਆ ਜਾਂਦਾ ll
ਏਹ, ਕੱਪੜੇ ਲੈਂਦਾ ਚੋਰ, ਯਸ਼ੋਦਾ ਤੇਰਾ ਲਾਡਲਾ ll
ਹੈ ਮੱਖਣਾਂ ਦਾ ਚੋਰ,,,,,,,,,,,,,,,,,,,,,,,,,,F
^
ਜਦ ਅਸੀਂ ਜਾਈਏ, ਯਮੁਨਾ ਤੱਟ ਪਰ,
ਮਗਰੇ ਮਗਰੇ ਆ ਜਾਂਦਾ ll
ਏਹ, ਮੱਟਕੀਆਂ ਦੇਂਦਾ ਫੋੜ, ਯਸ਼ੋਦਾ ਤੇਰਾ ਲਾਡਲਾ ll
ਹੈ ਮੱਖਣਾਂ ਦਾ ਚੋਰ,,,,,,,,,,,,,,,,,,,,,,,,,,F
^
ਜਦ ਅਸੀਂ ਜਾਈਏ, ਬਾਗਾਂ ਅੰਦਰ,
ਮਗਰੇ ਮਗਰੇ ਆ ਜਾਂਦਾ ll
ਏਹ, ਕਲੀਆਂ ਦੇਂਦਾ ਤੋੜ, ਯਸ਼ੋਦਾ ਤੇਰਾ ਲਾਡਲਾ ll
ਹੈ ਮੱਖਣਾਂ ਦਾ ਚੋਰ,,,,,,,,,,,,,,,,,,,,,,,,,,F
^
ਜਦ ਅਸੀਂ ਜਾਈਏ, ਵ੍ਰਿੰਦਾਵਨ,
ਮਗਰੇ ਮਗਰੇ ਆ ਜਾਂਦਾ ll
ਏਹ, ਰਾਸ ਰਚਾਵੇ ਰੋਜ਼, ਯਸ਼ੋਦਾ ਤੇਰਾ ਲਾਡਲਾ ll
^
ਜਦ ਅਸੀਂ ਜਾਈਏ, ਕੱਪੜੇ ਧੋਵਣ,
ਮਗਰੇ ਮਗਰੇ ਆ ਜਾਂਦਾ ll
ਏਹ, ਪਾਣੀ ਦੇਂਦਾ ਰੋੜ੍ਹ, ਯਸ਼ੋਦਾ ਤੇਰਾ ਲਾਡਲਾ ll
ਹੈ ਮੱਖਣਾਂ ਦਾ ਚੋਰ,,,,,,,,,,,,,,,,,,,,,,,,,,F
^
ਜਦ ਅਸੀਂ ਜਾਈਏ, ਗਾਊਂਆਂ ਚੋਹਵਣ,
ਮਗਰੇ ਮਗਰੇ ਆ ਜਾਂਦਾ ll
ਏਹ, ਵੱਛੜੇ ਦੇਂਦਾ ਛੋੜ, ਯਸ਼ੋਦਾ ਤੇਰਾ ਲਾਡਲਾ ll
ਹੈ ਮੱਖਣਾਂ ਦਾ ਚੋਰ,,,,,,,,,,,,,,,,,,,,,,,,,,F
^
ਜਦ ਅਸੀਂ ਜਾਈਏ, ਸਤਿਸੰਗ ਦੇ ਵਿੱਚ,
ਮਗਰੇ ਮਗਰੇ ਆ ਜਾਂਦਾ ll
ਏਹ, ਬੈਠਦਾ ਸਾਡੇ ਕੋਲ, ਯਸ਼ੋਦਾ ਤੇਰਾ ਲਾਡਲਾ ll
ਹੈ ਮੱਖਣਾਂ ਦਾ ਚੋਰ,,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (140 downloads)