ਮਨ ਵੇ ਭਜਨ ਕਰ ਗੋਬਿੰਦ ਦਾ
====================
ਮਨ ਵੇ,,, ਭਜਨ ਕਰ, ਗੋਬਿੰਦ ਦਾ xll-ll
ਤੂੰ ਏਥੇ ਬੈਠ, ਸਦਾ ਨਹੀਂ ਰਹਿਣਾ*,
ਕਿ ਮੰਨ, ਮੇਰਾ ਕਹਿਣਾ,
ਭਜਨ ਕਰ, ਗੋਬਿੰਦ ਦਾ,,,
ਮਨ ਵੇ,,, ਭਜਨ ਕਰ, ਗੋਬਿੰਦ ਦਾ xll-ll
ਮਨ ਵੇ,,, ਏਹ ਪੂੰਜੀ, ਸੁਆਂਸਾਂ ਦੀ ll
ਏਹਨੂੰ, ਲਾ ਦੇ, ਪ੍ਰਭੂ ਦੇ ਲੇਖੇ, ਕਿ ਜੱਗ ਪਿਆ ਦੇਖੇ,
ਭਜਨ ਕਰ, ਗੋਬਿੰਦ ਦਾ,,,
ਮਨ ਰੇ,,, ਭਜਨ ਕਰ, ਗੋਬਿੰਦ ਦਾ xll-ll
ਮਨ ਵੇ,,, ਕਿ ਜਾਤ ਕਿਸੇ, ਨਹੀਂ ਪੁੱਛਣੀ ll
ਓਥੇ, ਅਮਲਾਂ ਦੇ, ਹੋਣਗੇ ਨਬੇੜੇ, ਸਮਝ ਮਨ ਮੇਰੇ,
ਭਜਨ ਕਰ, ਗੋਬਿੰਦ ਦਾ,,,
ਮਨ ਰੇ,,, ਭਜਨ ਕਰ, ਗੋਬਿੰਦ ਦਾ xll-ll
ਮਨ ਵੇ,,, ਕਿ ਨੀਵੇਂ ਹੋ ਕੇ, ਚੱਲਿਆ ਕਰੋ ll
ਫ਼ਲ, ਨੀਵਿਆਂ, ਰੁੱਖਾਂ ਨੂੰ ਲੱਗਦੇ, ਸਦਾ ਹੀ ਲੱਗਦੇ,
ਭਜਨ ਕਰ, ਗੋਬਿੰਦ ਦਾ,,,
ਮਨ ਰੇ,,, ਭਜਨ ਕਰ, ਗੋਬਿੰਦ ਦਾ xll-ll
ਮਨ ਵੇ,,, ਏਹ ਜਨਮ, ਅਨਮੋਲ ਮਿਲਾ ll
ਤੂੰ ਕਰ ਲੈ, ਪੁੰਨ ਕਮਾਈ, ਹੈ ਬੜਾ ਸੁੱਖਦਾਈ,
ਭਜਨ ਕਰ, ਗੋਬਿੰਦ ਦਾ,,,
ਮਨ ਰੇ,,, ਭਜਨ ਕਰ, ਗੋਬਿੰਦ ਦਾ xll-ll
ਅਪਲੋਡਰ- ਅਨਿਲਰਾਮੂਰਤੀਭੋਪਾਲ