ना धुप रहनी ना छा बन्दया

ना धुप रहनी ना छा बन्दया
ना पयो रहना ना माँ बन्दया
हर शैय ने आखिर मुक जाना
इक रहना रब दा ना बन्दया

तू मुहं च रब रब करदा है, कदे धुर अन्दरों वि करया कर
जो बाणी दे विच्च लिखिया है, तू अमल ओदे ते करया कर
कुल तिन हाथ तेरी थां बन्दया, हर शैय ने...

जो फूल सवेरे खिड़दे ने, सब शामा नु मुरझा जांदे
यह दावे वादे बस बन्दया, दो पल विच मार मुका जांदे
तू मैं नु मार मुका बन्दया, हर शैय ने...

अज्ज मिटटी पैरां थल्ले है, कल मिटटी हेठां तू होना
जद पता है सब ने तुर जाना, फिर कादे लई रोना धोना
उडीक दीया कब्रां बन्दया, हर शैय ने...

शमशीर जे मंजिल पानी है, ता लग जा गुरा दे तू चरणी
तेरे कष्ट रोग सब मिट जानगे, ते मुक जाएगी करनी भरणी
तू जप ले रब दा ना बन्दया, हर शैय ने...



ਨਾ ਧੁੱਪ ਰਹਿਣੀ ਨਾ ਛਾਂ ਬੰਦਿਆ

ਜਿਹਨਾਂ ਲਈ ਤੂੰ ਪਾਪ ਕਮਾਉਂਦੈ, ਕਿੱਥੇ ਗਏ ਤੇਰੇ ਘਰ ਦੇ
ਪੈਰ ਪਸਾਰ ਪਿਓਂ ਵਿਚ ਵੇਹੜੇ, ਕੱਢੋ ਕੱਢੋ ਕਰਦੇ
ਜਿਸ ਤੂੰਬੇ ਨਾਲ ਗੁੜ੍ਹਤੀ ਦੇਵੇ, ਉਸੇ ਦੇ ਨਾਲ ਪਾਣੀ
ਜਿਹੜੇ ਆਏ ਮੇਲ ਉਹ ਬੰਦਿਆ, ਤੇ ਓਹੀਓ ਆਏ ਮਕਾਣੀ

ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ
ਹਰ ਛੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ

ਤੂੰ ਮੂੰਹ ਚੋ ਰੱਬ ਰੱਬ ਕਰਦਾ ਏ, ਕਦੀ ਧੁਰ ਅੰਦਰੋਂ ਵੀ ਕਰਿਆ ਕਰ
ਜੋ ਬਾਣੀ ਦੇ ਵਿਚ ਲਿਖਿਆ ਹੈ, ਤੂੰ ਅਮਲ ਉਹਦੇ ਤੇ ਕਰਿਆ ਕਰ
ਕੁਲ ਤਿੰਨ ਹੱਥ ਤੇਰੀ ਥਾਂ ਬੰਦਿਆ, ਹਰ ਛੈ ਨੇ ਆਖਿਰ...

ਜੋ ਫੁੱਲ ਸਵੇਰੇ ਖਿੜਦੇ ਨੇ, ਸਭ ਸ਼ਾਮਾਂ ਨੂੰ ਮੁਰਝਾ ਜਾਂਦੇ
ਏ ਦਾਅਵੇ ਵਾਅਦੇ ਸਭ ਬੰਦਿਆ, ਦੋ ਪਲ ਵਿਚ ਹੋਂਦ ਮਿਟਾ ਜਾਂਦੇ
ਤੂੰ ਮੈਂ ਨੂੰ ਮਾਰ ਮੁਕਾ ਬੰਦਿਆ, ਹਰ ਛੈ ਨੇ ਆਖਿਰ...

ਅੱਜ ਮਿੱਟੀ ਪੈਰਾਂ ਥੱਲੇ ਹੈ, ਕਲ ਮਿੱਟੀ ਹੇਠਾਂ ਤੂੰ ਹੋਣਾ
ਜਦ ਪਤਾ ਹੈ ਸਭ ਨੇ ਤੁਰ ਜਾਣਾ, ਫਿਰ ਕਾਹਦੇ ਲਈ ਰੋਣਾ ਧੋਣਾ
ਉਡੀਕਦੀਆਂ ਕਬਰਾਂ ਬੰਦਿਆ, ਹਰ ਛੈ ਨੇ ਆਖਿਰ...

ਸ਼ਮਸ਼ੇਰ  ਜੇ ਮੰਜ਼ਿਲ ਪਾਉਣੀ ਹੈ, ਤਾਂ ਲੱਗ ਜਾ ਗੁਰਾਂ ਦੇ ਤੂੰ ਚਰਣੀ
ਤੇਰੇ ਕਸ਼ਟ ਰੋਗ ਸਭ ਮੁੱਕਣਗੇ, ਤੇ ਮੁੱਕ ਜਾਊਗੀ ਕਰਨੀ ਭਰਨੀ
ਤੂੰ ਜੱਪ ਲੈ ਗੁਰਾਂ ਦਾ ਨਾ ਬੰਦਿਆ, ਹਰ ਛੈ ਨੇ ਆਖਿਰ...
श्रेणी
download bhajan lyrics (1846 downloads)