ਤੇਰਿਆਂ ਭਗਤਾਂ ਨੇ ਡੋਰਾਂ, ਤੇਰੇ ਉੱਤੇ ਸੁੱਟੀਆਂ ll
ਤੇਰੇ ਉੱਤੇ ਸੁੱਟੀਆਂ, ਕਦੇ ਨਾ ਡੋਰਾਂ ਟੁੱਟੀਆਂ,
ਤੇਰਿਆਂ ਭਗਤਾਂ ਨੇ ਡੋਰਾਂ, ਤੇਰੇ ਉੱਤੇ ਸੁੱਟੀਆਂ ll
ਡੋਰਾਂ ਸੁੱਟੀਆਂ ਤੇਰੇ ਤੇ, ਭੀਲਣੀ ਮਾਈ ਨੇ ll
ਖਾ ਲੈ ਜੂਠੇ ਬੇਰ ਰਾਮਾ, ਜ਼ਾਤਾਂ ਵੀ ਨਾ ਪੁੱਛੀਆਂ,
ਤੇਰਿਆਂ ਭਗਤਾਂ ਨੇ ਡੋਰਾਂ,,,,,,,,,,,,,,,,,,,,,,
ਡੋਰਾਂ ਸੁੱਟੀਆਂ ਤੇਰੇ ਤੇ, ਦਰੋਪਦੀ ਰਾਣੀ ਨੇ ll
ਲੱਖਾਂ ਚੀਰ ਵਧਾਏ, ਸ਼ਿਆਮਾ ਸਾੜ੍ਹੀਆਂ ਨਾ ਮੁੱਕੀਆਂ,
ਤੇਰਿਆਂ ਭਗਤਾਂ ਨੇ ਡੋਰਾਂ,,,,,,,,,,,,,,,,,,,,,,
ਡੋਰਾਂ ਸੁੱਟੀਆਂ ਤੇਰੇ ਤੇ, ਭਗਤ ਸੁਦਾਮੇ ਨੇ ll
ਖਾ ਲਏ ਕੱਚੇ ਚਾਵਲ, ਸ਼ਿਆਮਾ ਭਰ ਭਰ ਮੁੱਠੀਆਂ,
ਤੇਰਿਆਂ ਭਗਤਾਂ ਨੇ ਡੋਰਾਂ,,,,,,,,,,,,,,,,,,,,,,
ਡੋਰਾਂ ਸੁੱਟੀਆਂ ਤੇਰੇ ਤੇ, ਭਗਤ ਨਰਸੀ ਨੇ ll
ਕਰਜ਼ ਲਾਹਿਆ ਸਾਰਾ, ਹੁੰਡੀਆਂ ਗਿਣ ਗਿਣ ਦਿੱਤੀਆਂ,
ਤੇਰਿਆਂ ਭਗਤਾਂ ਨੇ ਡੋਰਾਂ,,,,,,,,,,,,,,,,,,,,,,
ਡੋਰਾਂ ਸੁੱਟੀਆਂ ਤੇਰੇ ਤੇ, ਧੰਨੇ ਭਗਤ ਨੇ ll
ਪੱਥਰੋਂ ਪ੍ਰਗਟ ਹੋਏ, ਲਾਜ਼ ਧੰਨੇ ਦੀਆ ਰੱਖੀਆਂ,
ਤੇਰਿਆਂ ਭਗਤਾਂ ਨੇ ਡੋਰਾਂ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ