मैनूं प्यारी लगदी है शाम जी तेरी बंसरी वजदी

मैनूं प्यारी लगदी है शाम जी तेरी बंसरी वजदी
शाम जी तेरी बंसरी वजदी शाम जी तेरी वंसरी वजदी

ब्रह्मा हो रचदा तूं गोरे काले रंग बनावे
कुल जुदा जुदा नक्शे स्वामी जी कैसे खेल रचावे
नाल मिले निशानी ना किसे दी अंगहीण ते कजदी
मैनूं प्यारी लगदी है शाम जी तेरी बंसरी वजदी

विष्णु हो पाल रिहा सभ नूं नहीं किसे तों अकदा
सभ भरे भंडारे तों सभ दे नहीं किसे तों थकदा
माया न मुकदी है स्वामी जी कदे तुमारे तजदी
मैनूं प्यारी लगदी है शाम जी तेरी बंसरी वजदी

फिर शंकर हो के तूं कुल नूं जग तों मार मुकावे
की रूप बनावे तूं बकरे वांग जदों झटकावे
ना समें अंत दे जी रहिंदी मड़क किसे वी जज दी
मैनूं प्यारी लगदी है शाम जी तेरी बंसरी वजदी

कदे मात जे शोधा दा खांदा मक्खन दुध चुरा के
चक चीर गोपियां दे बैठिया कदंब वृक्ष ते जा के
रहे मोर मुकुट सिर ते के मुरली राग विच है वजदी मैनूं प्यारी लगदी है शाम जी तेरी बंसरी वजदी।

ਮੈਨੂੰ ਪਿਆਰੀ ਲੱਗਦੀ ਹੈ ਸ਼ਾਮ ਜੀ ਤੇਰੀ ਬੰਸਰੀ ਵੱਜਦੀ ,
ਸ਼ਾਮ ਜੀ ਤੇਰੀ ਬੰਸਰੀ ਵੱਜਦੀ ਸ਼ਾਮ ਜੀ ਤੇਰੀ ਵੰਸਰੀ ਵੱਜਦੀ ,

ਬ੍ਰਹਮਾ ਹੋ ਰਚਦਾ ਤੂੰ ਗੋਰੇ ਕਾਲੇ ਰੰਗ ਬਣਾਵੇ
ਕੁਲ ਜੁਦਾ ਜੁਦਾ ਨਕਸ਼ੇ ਸੁਆਮੀ ਜੀ ਕੈਸੇ ਖੇਲ ਰਚਾਵੇ
ਨਾਲ ਮਿਲੇ ਨਿਸ਼ਾਨੀ ਨਾ ਕਿਸੇ ਦੀ ਅੰਗਹੀਣ ਤੇ ਕੱਜਦੀ
ਮੈਨੂੰ ਪਿਆਰੀ ਲੱਗਦੀ ਹੈ ਸ਼ਾਮ ਜੀ ਤੇਰੀ ਬੰਸਰੀ ਵੱਜਦੀ,

ਵਿਸ਼ਨੂ ਹੋ ਪਾਲ ਰਿਹਾ ਸਭ ਨੂੰ ਨਹੀਂ ਕਿਸੇ ਤੋਂ ਅੱਕਦਾ,
ਸਭ ਭਰੇ ਭੰਡਾਰੇ ਤੋਂ ਸਭ ਦੇ ਨਹੀਂ ਕਿਸੇ ਤੋਂ ਥੱਕਦਾ,
ਮਾਇਆ ਨ ਮੁਕਦੀ ਹੈ ਸੁਆਮੀ ਜੀ ਕਦੇ ਤੁਮਾਰੇ ਤਜਦੀ
ਮੈਨੂੰ ਪਿਆਰੀ ਲੱਗਦੀ ਹੈ ਸ਼ਾਮ ਜੀ ਤੇਰੀ ਬੰਸਰੀ ਵੱਜਦੀ

ਫਿਰ ਸ਼ੰਕਰ ਹੋ ਕੇ ਤੂੰ ਕੁੱਲ ਨੂੰ ਜੱਗ ਤੋਂ ਮਾਰ ਮੁਕਾਵੇ,
ਕੀ ਰੂਪ ਬਣਾਵੇ ਤੂੰ ਬੱਕਰੇ ਵਾਂਗ ਜਦੋਂ ਝਟਕਾਵੇ
ਨਾ ਸਮੇਂ ਅੰਤ ਦੇ ਜੀ ਰਹਿੰਦੀ ਮੜਕ ਕਿਸੇ ਵੀ ਜੱਜ ਦੀ
ਮੈਨੂੰ ਪਿਆਰੀ ਲੱਗਦੀ ਹੈ ਸ਼ਾਮ ਜੀ ਤੇਰੀ ਬੰਸਰੀ ਵੱਜਦੀ,

ਕਦੇ ਮਾਤ ਜੇ ਸ਼ੋਧਾ ਦਾ ਖਾਂਦਾ ਮੱਖਣ ਦੁੱਧ ਚੁਰਾ ਕੇ
ਚੱਕ ਚੀਰ ਗੋਪੀਆਂ ਦੇ ਬੈਠਿਆ ਕਦੰਬ ਵ੍ਰਿਕਸ਼ ਤੇ ਜਾ ਕੇ
ਰਹੇ ਮੋਰ ਮੁਕਟ ਸਿਰ ਤੇ ਕੇ ਮੁਰਲੀ ਰਾਗ ਵਿੱਚ ਹੈ ਵੱਜਦੀ ਮੈਨੂੰ ਪਿਆਰੀ ਲੱਗਦੀ ਹੈ ਸ਼ਾਮ ਜੀ ਤੇਰੀ ਬੰਸਰੀ ਵੱਜਦੀ।

ਫਤਿਹ ਦਿੜ੍ਹਬਾ
9779364236
श्रेणी
download bhajan lyrics (138 downloads)