ਇੱਕ ਤਾਰ ਪਿਆ ਛੇੜੇ
ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੇ ॥
ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ...
ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ...
ਇੱਕ ਗੰਗਾ ਨਹਾਉਣ ਵਾਲਾ, ਦੂਜਾ ਮੱਕੇ ਦਾ ਪੁਜਾਰੀ
ਤਾਂ ਵੀ ਦੋਵਾਂ ਦੀ ਨੀ ਟੁੱਟੀ, ਸਾਰੀ ਉਮਰਾਂ ਦੀ ਯਾਰੀ ॥
ਨਾ ਸੀ ਧੰਨ ਦੇ ਖ਼ਜ਼ਾਨੇ, ਨਾ ਹੀ ਨੋਟਾਂ ਦੇ ਥੱਬੇ ॥
ਮੇਰੇ ਮਾਹੀ ਦੇ ਦੋ ਸਾਥੀ ਇਕ ਸੱਜੇ ਇਕ ਖੱਬੇ...
ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ...
ਦੋਵੇਂ ਸਾਥੀ ਭੋਲੇ ਭਾਲੇ, ਹੈ ਸੀ ਦੋਹਾਂ ਤੇ ਗ਼ਰੀਬੀ
ਨਾਲ ਨਾਨਕ ਦੇ ਜੁੜੀ ਹੈ ਸੀ ਦੋਹਾਂ ਦੀ ਨਸੀਬੀ ॥
ਰਲ ਮਿਲ ਪਏ ਧੋਂਦੇ, ਤੇਰ ਮੇਰ ਵਾਲੇ ਧੱਬੇ ॥
ਮੇਰੇ ਮਾਹੀ ਦੇ ਦੋ ਸਾਥੀ ਇਕ ਸੱਜੇ ਇਕ ਖੱਬੇ...
ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ...
ਇੱਕ ਅੱਖੀਂਆ ਦਾ ਤਾਰਾ, ਦੂਜਾ ਜਾਨ ਤੋ ਪਿਆਰਾ
ਬਣੇ ਜ਼ਿੰਦਗੀ ਚ ਦੋਵੇਂ ਇੱਕ ਦੂਜੇ ਦਾ ਸਹਾਰਾ ॥
ਨਾਲ ਗੁਰਾਂ ਦੇ ਨਿਭਾਈ, ਲੋਕ ਜਾਣਦੇ ਨੇ ਸੱਭੇ ॥
ਮੇਰੇ ਮਾਹੀ ਦੇ ਦੋ ਸਾਥੀ ਇਕ ਸੱਜੇ ਇਕ ਖੱਬੇ...
ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ...
ਵੱਲੋ:- ਗੋਬਿੰਦ ਸਿੰਘ
ਅਪਲੋਡਰ- ਅਨਿਲਰਾਮੂਰਤੀਭੋਪਾਲ
इक तार पिया छेड़े
इक तार पिया छेड़े, चौर दूजे हत्थ फ़ब्बे ॥
मेरे माही दे दो साथी, इक सज्जे इक खब्बे...
इक तार पिया छेड़े, चौर दूजे हत्थ...
इक गंगा नहाण वाला, दूजा मक्के दा पुजारी
तां वी दोवां दी नी टुट्टी, सारी उमरां दी यारी ॥
ना सी धन्न दे ख़ज़ाने, ना ही नोटां दे थब्बे ॥
मेरे माही दे दो साथी इक सज्जे इक खब्बे...
इक तार पिया छेड़े चौर दूजे हत्थ...
दोवें साथी भोले भाले, है सी दोहां ते ग़रीबी
नाल नानक दे जुड़ी है सी दोहां दी नसीबी ॥
रल मिल पए धोन्दे, तेर मेर वाले धब्बे ॥
मेरे माही दे दो साथी इक सज्जे इक खब्बे...
इक तार पिया छेड़े चौर दूजे हत्थ...
इक अक्खींआ दा तारा, दूजा जान तो पियारा
बणे ज़िंदगी च दोवें इक दूजे दा सहारा ॥
नाल गुरां दे निभाई, लोक जाणदे ने सभ्भे ॥
मेरे माही दे दो साथी इक सज्जे इक खब्बे...
इक तार पिया छेड़े चौर दूजे हत्थ...