ਛੱਲਾ ਸਤਿਗੁਰਾਂ ਦਾ ਪਾ ਲਿਆ
ਮਾਂਏਂ... ਨੀ ਮਾਂਏਂ, ਛੱਲਾ, ਸਤਿਗੁਰਾਂ ਦਾ ਪਾ ਲਿਆ ॥
ਓ ਛੱਲੇ ਉੱਤੇ, ਨਾਮ ਮੈਂ ਤਾਂ, ਗੁਰਾਂ ਦਾ, ਲਿਖਾ ਲਿਆ...
ਮਾਂਏਂ... ਨੀ ਮਾਂਏਂ, ਛੱਲਾ, ਸਤਿਗੁਰਾਂ ਦਾ...
ਝੂਠ ਬੋਲਾਂ ਮੈਂ, ਕਿਓਂ ਬੋਲਾਂ ਮੇਰਾ, ਕੰਮ ਕਦੇ ਨਾ ਅੜਿਆ ।
ਝੂਠੀ ਸਾਰੀ, ਦੁਨੀਆਂ ਛੱਡ ਕੇ, ਤੇਰਾ ਪੱਲਾ ਫੜ੍ਹਿਆ ॥
ਤਾਂਹੀਓਂ ਤਾਂ ਮੈਂ, ਦੁਨੀਆਂ ਛੱਡ ਕੇ, ਦਰ ਤੇਰੇ ਤੇ ਆ ਗਿਆ...
ਮਾਂਏਂ... ਨੀ ਮਾਂਏਂ, ਛੱਲਾ, ਸਤਿਗੁਰਾਂ ਦਾ...
ਇਸ ਛੱਲੇ ਦੀ, ਚਮਕ ਅਨੋਖੀ, ਪਾਵੇ ਕਰਮ ਵਾਲਾ ।
ਜੇਹੜਾ ਇਸਨੂੰ, ਪਾ ਲੈਂਦਾ ਓਹ, ਹੋ ਜਾਂਦਾ ਮਤਵਾਲਾ ॥
ਤਾਂਹੀਓਂ ਤਾਂ ਮੈਂ, ਛੱਲਾ ਪਾ ਕੇ, ਦਰ ਤੇਰੇ ਤੇ ਆ ਗਿਆ...
ਮਾਂਏਂ... ਨੀ ਮਾਂਏਂ, ਛੱਲਾ, ਸਤਿਗੁਰਾਂ ਦਾ...
ਇਸ ਛੱਲੇ ਨੂੰ, ਪਾ ਕੇ ਮੈਂ ਤਾਂ, ਦਰ ਤੇਰੇ ਤੇ ਆਈ ।
ਸੁੱਧ ਬੁੱਧ ਮੈਨੂੰ, ਭੁੱਲ ਗਈ ਸਾਰੀ, ਦੁਨੀਆਂ ਨਜ਼ਰ ਨਾ ਆਈ ॥
ਤਾਂਹੀਓਂ ਛੱਲਾ, ਪਾ ਕੇ ਤੇਰੇ, ਚਰਨਾਂ ਦੇ ਵਿੱਚ, ਆ ਗਿਆ...
ਮਾਂਏਂ... ਨੀ ਮਾਂਏਂ, ਛੱਲਾ, ਸਤਿਗੁਰਾਂ ਦਾ...
ਛੱਲਾ ਮਾਂਏਂ, ਸੋਹਣਾ ਮੇਰੇ, ਗੁਰਾਂ ਦੀ ਨਿਸ਼ਾਨੀ ਏ ।
ਏਹੇ ਛੱਲਾ, ਹੱਥ ਵਿੱਚ ਪਾ ਕੇ, ਮੀਰਾਂ ਹੋਈ ਮਸਤਾਨੀ ਏ ॥
ਆਪਣਾ ਮੈਂ, ਤਨ ਮਨ ਮਾਂਏਂ, ਗੁਰਾਂ ਦੇ ਲੇਖੇ ਲਾ ਲਿਆ...
ਮਾਂਏਂ... ਨੀ ਮਾਂਏਂ, ਛੱਲਾ, ਸਤਿਗੁਰਾਂ ਦਾ...
ਸਤਿਗੁਰਾਂ ਦਾ, ਨਾਮ ਮੈਂ ਲੈ ਕੇ, ਜੇਹੜਾ ਕੰਮ ਵੀ ਕਰਦੀ ।
ਮੰਗਣ ਤੋਂ ਪਹਿਲਾਂ, ਸਤਿਗੁਰ ਨੇ ਮੇਰੀ, ਖ਼ਾਲੀ ਝੋਲੀ ਭਰਤੀ ॥
ਸਤਿਗੁਰ ਦੀ ਮੈਂ, ਚਰਣੀ ਬਹਿ ਕੇ, ਐਸਾ ਕਰਮ ਕਮਾ ਲਿਆ...
ਮਾਂਏਂ... ਨੀ ਮਾਂਏਂ, ਛੱਲਾ, ਸਤਿਗੁਰਾਂ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
छल्ला सतगुरां दा पा लिया
मायेँ... नी मायेँ, छल्ला सतगुरां दा पा लिया।।
ओ छल्ले उत्ते, नाम मैं तां, गुरां दा लिखा लिया।।
मायेँ... नी मायेँ, छल्ला सतगुरां दा।।
झूठ बोलां मैं, क्यूं बोलां, मेरा कम कदे ना अड़िया।।
झूठी सारी दुनिया छड्ड के, तेरा पल्ला फड़िया।।
ताहींओं तां मैं, दुनिया छड्ड के, दर तेरे ते आ गया।।
मायेँ... नी मायेँ, छल्ला सतगुरां दा।।
इस छल्ले दी, चमक अनोखी, पावे करम वाला।।
जेहड़ा इसनूं पा लैंदा ओह, हो जान्दा मतवाला।।
ताहींओं तां मैं, छल्ला पा के, दर तेरे ते आ गया।।
मायेँ... नी मायेँ, छल्ला सतगुरां दा।।
इस छल्ले नूं, पा के मैं तां, दर तेरे ते आई।।
सुद्ध बुद्ध मैंने भूल गई सारी, दुनिया नज़र ना आई।।
ताहींओं छल्ला, पा के तेरे, चरणां दे विच आ गया।।
मायेँ... नी मायेँ, छल्ला सतगुरां दा।।
छल्ला मायेँ, सोहणा मेरे, गुरां दी निशानी ए।।
एहे छल्ला, हथ विच पा के, मीरां होई मस्तानी ए।।
आपणा मैं, तन मन मायेँ, गुरां दे लेखे ला लिया।।
मायेँ... नी मायेँ, छल्ला सतगुरां दा।।
सतगुरां दा, नाम मैं लै के, जेहड़ा कम वी करदी।।
मंगण तो पहिलां, सतगुर ने मेरी, खाली झोली भरती।।
सतगुर दी मैं, चरणी बहि के, ऐसा करम कमा लिया।।
मायेँ... नी मायेँ, छल्ला सतगुरां दा।।