बदलां दे विच तेरा दर दातिए

बद्दलां दे विच तेरा दर दातीए,
दस एहतों बिना केहड़ा मेरा घर दातीए।
तक पिंडियां नूं दिल नहींओं भर दा,
अम्बे मां तेरे दर आ के।
मुड़ दिल घर जाण नूं नी करदा,
अम्बे मां तेरे दर आ के॥

लाल लाल चुन्नियां नाल साजिया भवन तेरा,
अंबरां च गूंजदे जैकारे मां।
ओह वी तेरे दर उत्ते हाजरियां लाउंदे आ के,
अर्शां तो देवते वी सारे मां।
तूं रख ले नौकर मैंनूं दर दा,
अम्बे मां तेरे दर आ के।
मुड़ दिल घर जाण नूं नी करदा,
अम्बे मां तेरे दर आ के॥

भेज के सुनेहे सड्डे बच्चियां नूं मां दिखाए,
परबत उत्ते संसार नूं।
आवे जेहड़ा ओहदे दुख टूट जाने सारे दाती,
रहमतां नाल रंगे दरबार नूं।
जो लै के मां दा नाम पौड़ी पौड़ी चढ़दा,
अम्बे मां तेरे दर आ के।
मुड़ दिल घर जाण नूं नी करदा,
अम्बे मां तेरे दर आ के॥

टल्लियां सुनहरियां ते लाल लाल झंडियां ने,
भवना ते रौनक लगाई ऐ।
खड़े ने कतारां विच भगत प्यारे कईआं,
रल मिल चोंकी लगाई ऐ।
दुख मुक्कदे जो जय जयकार करदा।
अम्बे मां तेरे दर आ के।
मुड़ दिल घर जाण नूं नी करदा,
अम्बे मां तेरे दर आ के॥

अपलोडर – अनिलरामूर्तिभोपाल


ਬੱਦਲਾਂ ਦੇ ਵਿੱਚ ਤੇਰਾ ਦਰ ਦਾਤੀਏ,
ਦੱਸ ਏਹਤੋਂ ਬਿਨਾਂ ਕੇਹੜਾ ਮੇਰਾ ਘਰ ਦਾਤੀਏ ।
ਤਕ ਪਿੰਡੀਆਂ ਨੂੰ ਦਿਲ ਨਹੀਂਓਂ ਭਰ ਦਾ,
ਅੰਬੇ ਮਾਂ ਤੇਰੇ ਦਰ ਆ ਕੇ ।
ਮੁੜ ਦਿਲ ਘਰ ਜਾਣ ਨੂੰ ਨੀ ਕਰਦਾ,
ਅੰਬੇ ਮਾਂ ਤੇਰੇ ਦਰ ਆ ਕੇ ॥

ਲਾਲ ਲਾਲ ਚੁੰਨੀਆਂ ਨਾਲ ਸਜਿਆ ਭਵਨ ਤੇਰਾ,
ਅੰਬਰਾਂ ਚ ਗੂੰਜਦੇ ਜੈਕਾਰੇ ਮਾਂ ।
ਓਹ ਵੀ ਤੇਰੇ ਦਰ ਉੱਤੇ ਹਾਜ਼ਰੀਆਂ ਲਾਉਂਦੇ ਆ ਕੇ,
ਅਰਸ਼ਾਂ ਤੋਂ ਦੇਵਤੇ ਵੀ ਸਾਰੇ ਮਾਂ ।
ਤੂੰ ਰੱਖ ਲੈ ਨੌਕਰ ਮੈਨੂੰ ਦਰ ਦਾ,
ਅੰਬੇ ਮਾਂ ਤੇਰੇ ਦਰ ਆ ਕੇ ।
ਮੁੜ ਦਿਲ ਘਰ ਜਾਣ ਨੂੰ ਨੀ ਕਰਦਾ,
ਅੰਬੇ ਮਾਂ ਤੇਰੇ ਦਰ ਆ ਕੇ ॥

ਭੇਜ ਕੇ ਸੁਨੇਹੇ ਸੱਦੇ ਬੱਚਿਆਂ ਨੂੰ ਮਾਂ ਦਿਖਾਏ,
ਪਰਬਤ ਉੱਤੇ ਸੰਸਾਰ ਨੂੰ ।
ਆਵੇ ਜੇਹੜਾ ਓਹਦੇ ਦੁੱਖ ਟੁੱਟ ਜਾਂਦੇ ਸਾਰੇ ਦਾਤੀ,
ਰਹਿਮਤਾਂ ਨਾਲ ਰੰਗੇ ਦਰਬਾਰ ਨੂੰ ।
ਜੋ ਲੈ ਕੇ ਮਾਂ ਦਾ ਨਾਮ ਪੌੜੀ ਪੌੜੀ ਚੜ੍ਹਦਾ,
ਅੰਬੇ ਮਾਂ ਤੇਰੇ ਦਰ ਆ ਕੇ ।
ਮੁੜ ਦਿਲ ਘਰ ਜਾਣ ਨੂੰ ਨੀ ਕਰਦਾ,
ਅੰਬੇ ਮਾਂ ਤੇਰੇ ਦਰ ਆ ਕੇ ॥

ਟੱਲੀਆਂ ਸੁਨਹਰੀਆਂ ਤੇ ਲਾਲ ਲਾਲ ਝੰਡਿਆਂ ਨੇ,
ਭਵਨਾਂ ਤੇ ਰੌਣਕ ਲਗਾਈ ਐ ।
ਖੜ੍ਹੇ ਨੇ ਕਤਾਰਾਂ ਵਿੱਚ ਭਗਤ ਪਿਆਰੇ ਕਈਆਂ,
ਰਲ ਮਿਲ ਚੋਂਕੀ ਲਗਾਈ ਐ ।
ਦੁੱਖ ਮੁੱਕਦੇ ਜੋ ਜੈ ਜੈਕਾਰ ਕਰਦਾ.
ਅੰਬੇ ਮਾਂ ਤੇਰੇ ਦਰ ਆ ਕੇ ।
ਮੁੜ ਦਿਲ ਘਰ ਜਾਣ ਨੂੰ ਨੀ ਕਰਦਾ,
ਅੰਬੇ ਮਾਂ ਤੇਰੇ ਦਰ ਆ ਕੇ ॥

ਅਪਲੋਡਰ- ਅਨਿਲਰਾਮੂਰਤੀਭੋਪਾਲ