पिंडियां च वसे मेरी माँ

पिंडियां च वसे मेरी माँ,माँ वसे ॥
हसदी ऐ कंजका दे नाल माँ हसे,
पिंडियां च वसे मेरी माँ.....

किते खेडन किक्लियाँ पावन ll
मंदरा दे वल लंग्दियाँ जावन ll
सदी ऐह चुडे वाली माँ था दसे,
पिंडियां च वसे मेरी माँ.....

सुंदर गुफा दे अजब नज़ारे ll
महिमा जिसदी वेद उचारे ll
दसदी ऐ मुक्ति दी था था दसे,
पिंडियां च वसे मेरी माँ.....

रब तो वध के रूप है माँ दा ll
सोहना सुंदर सवरूप है माँ दा ll
हर कोई दसे माँ दी था था दसे,
पिंडियां च वसे मेरी माँ.....

सुखजा मंगदिया सब जंजीरा ll
साथ तू ले जा, वांग फकीरा ll
दसे तेनु मेहरावली था,नाल वसे,
पिंडियां च वसे मेरी माँ.....


ਪਿੰਡੀਆਂ ਚ ਵੱਸੇ ਮੇਰੀ ਮਾਂ, ਮਾਂ ਵੱਸੇ ll
ਹੱਸਦੀ ਏ ਕੰਜ਼ਕਾਂ ਦੇ ਨਾਲ, ਮਾਂ ਹੱਸੇ
ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,,

ਕਿਤੇ ਖੇਡਣ, ਕਿੱਕਲੀਆਂ ਪਾਵਣ ll
ਮੰਦਿਰਾਂ ਦੇ ਵੱਲ, ਲੰਘਦੀਆਂ ਜਾਵਣ ll
ਸੱਦਦੀ ਏ ਚੂੜੇ ਵਾਲੀ ਮਾਂ, ਮਾਂ ਸੱਦੇ
ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,,

ਸੁੰਦਰ ਗੁਫਾ ਦੇ, ਅਜਬ ਨਜ਼ਾਰੇ ll
ਮਹਿਮਾ ਜਿਸਦੀ, ਵੇਦ ਉਚਾਰੇ ll
ਦੱਸਦੀ ਏ ਮੁਕਤੀ ਦੀ ਥਾਂ, ਥਾਂ ਦੱਸੇ
ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,,

ਰੱਬ ਤੋਂ ਵੱਧ ਕੇ, ਰੂਪ ਹੈ ਮਾਂ ਦਾ ll
ਸੋਹਣਾ ਸੁੰਦਰ, ਸਰੂਪ ਹੈ ਮਾਂ ਦਾ ll
ਹਰ ਕੋਈ ਦੱਸੇ ਮਾਂ ਦੀ ਥਾਂ, ਥਾਂ ਦੱਸੇ
ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,,

ਸੁਖਜਾਂ ਮੰਗਦੀਆਂ, ਸਭ ਜ਼ੰਜੀਰਾਂ ll
ਸਾਥ ਤੂੰ ਲੈ ਜਾ, ਵਾਂਗ ਫਕੀਰਾਂ ll
ਦੱਸੇ ਤੈਨੂੰ ਮੇਹਰਾਂਵਾਲੀ ਥਾਂ, ਨਾਲ ਵੱਸੇ
ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,,

ਅਪਲੋਡ ਕਰਤਾ-ਅਨਿਲ ਭੋਪਾਲ
download bhajan lyrics (919 downloads)