जो रीस फकर दी करदे

जो रीस फकर दी करदे ओह सब झूठे ने,
सारी दुनिया झूमन ला ती ओ चन्द्रे सुटे ने,

तेरी ता एह मौज लोका ने आम किता,
कहंदे प्रशाद है तेरा तेनु बदनाम किता,
फल माडा फड लिया लगदा वे तेरे बूटे ने,
सारी दुनिया झूमन ला ती ओ चन्द्रे सुटे ने,

तेरे आगे ता झुक्दा सारा जगत साइयां,
पर साड़ी जांदे ने खून ऐ विरले भगत साइयां,
कहंदे सुहटा सुल्फा पी के आंदे मस्ती दे झूटे ने,
सारी दुनिया झूमन ला ती ओ चन्द्रे सुटे ने,

उंज मले वाले बुरी नु पता ता ज्यादा नि,
पर नशे उते नही लाउंदी मस्ती साधा फकरा दी,
कई बे समजा ने अपने घर बाई फुके ने,
सारी दुनिया झूमन ला ती ओ चन्द्रे सुटे ने,

ਜੋ ਰੀਸ ਫ਼ੱਕਰ ਦੀ ਕਰਦੇ, ਉਹ ਸਭ ਝੂਠੇ ਨੇ ll,
ਸਾਰੀ ਦੁਨੀਆਂ ਝੂਮਣ ਲਾ ਤੀ, ਓ ਚੰਦਰੇ ਸੂਟ੍ਹੇ ਨੇ ll

ਤੇਰੀ ਤਾਂ ਏ ਮੌਜ਼ ਲੋਕਾਂ ਨੇ, ਆਮ ਕੀਤਾ,
ਕਹਿੰਦੇ ਪ੍ਰਸ਼ਾਦ ਹੈ ਤੇਰਾ, ਤੈਨੂੰ ਬਦਨਾਮ ਕੀਤਾ ll
ਫਲ ਮਾੜ੍ਹਾ ਫੜ ਲਿਆ, ਲੱਗਦਾ ਵੇ ਤੇਰੇ, ਬੂਟੇ ਨੇ ll
ਸਾਰੀ ਦੁਨੀਆਂ ਝੂਮਣ ਲਾ ਤੀ,,,,,,,,,,,,,,,,,,,

ਤੇਰੇ ਅੱਗੇ ਤਾਂ ਝੁੱਕਦਾ ਸਾਰਾ, ਜਗਤ ਸਾਈਆਂ,
ਪਰ ਸਾੜੀ ਜਾਂਦੇ ਨੇ, ਖੂਨ ਐ ਵਿਰਲੇ, ਭਗਤ ਸਾਈਆਂ ll
ਕਹਿੰਦੇ ਸੂਹਟਾ / ਸੁਲਫਾ ਪੀ ਕੇ, ਆਂਦੇ ਮਸਤੀ ਦੇ ਝੂਟ੍ਹੇ ਨੇ ll
ਸਾਰੀ ਦੁਨੀਆਂ ਝੂਮਣ ਲਾ ਤੀ,,,,,,,,,,,,,,,,,,,

ਉਂਝ ਮੱਲ੍ਹੇ ਵਾਲੇ ਬੁਰੀ ਨੂੰ, ਪਤਾ ਤਾਂ ਜ਼ਿਆਦਾ ਨੀ,
ਪਰ ਨਸ਼ੇ ਉੱਤੇ ਨਹੀਂ, ਲਾਉਂਦੀ ਮਸਤੀ ਸਾਧਾਂ / ਫੱਕਰਾਂ ਦੀ ll
ਕਈ ਬੇ-ਸਮਝਾਂ ਨੇ, ਆਪਣੇ ਘਰ ਬਈ, ਫ਼ੂਕੇ ਨੇ ll
ਸਾਰੀ ਦੁਨੀਆਂ ਝੂਮਣ ਲਾ ਤੀ,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
श्रेणी
download bhajan lyrics (975 downloads)