ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ

ਦੋਹਾ: ਹੱਡ ਮਾਸ ਦੇ ਪਿੰਜਰ ਚੋ, ਰੂਹ ਨਿਕਲ ਜਾਣੀ ਏ,
ਨਾ ਕੋਈ ਸੰਗੀ ਨਾ ਕੋਈ ਸਾਥੀ, ਫੇਰ ਖਤਮ ਕਹਾਣੀ ਏ |
ਲੋਕ ਸਿਆਣੇ ਕੇਹਂਦੇ ਨੇ, ਦੁਨਿਆ ਆਉਣੀ ਜਾਣੀ ਏ,
ਧੁਰ ਦਰਗਾਹ ਫੇਰ ਕੰਮ ਆਣੀ ਸਾਈ ਦੀ ਬਾਣੀ ਏ ||

ਸਾਈ ਰਾਮ, ਸਾਈ ਰਾਮ, ਓਮ ਸਾਈ ਰਾਮ, ਸਾਈ ਰਾਮ |
ਸਾਈ ਰਾਮ, ਸਾਈ ਰਾਮ, ਓਮ ਸਾਈ ਰਾਮ, ਸਾਈ ਰਾਮ ||

ਪੀੜਾ ਲੋਕਾਂ ਦੀਆਂ ਆਪਣੇ ਤੇ ਲੇਂਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ |
ਬੰਦੇ ਦੁੱਖ ਤੇਰੇ ਨੇੜੇ ਨਾ ਆਵੇ, ਮਨ ਰਬ ਦੇ ਚਰਨੀ ਜੇ ਲਾਵੇ |
ਮੋਤੀ ਨਾਮ ਵਾਲੇ ਚੋਲੀ ਵਿੱਚ ਪੈਂਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ||

ਗਾਰ ਕਮਾਈ ਵਿਚ ਰੱਬ ਵਸਦਾ, ਢੋਂਗੀ ਲੋਕਾਂ ਤੇ ਹੈ ਹੱਸਦਾ |
ਪਾਪੀ ਬੰਦੇ ਦੁੱਖ ਦੁਨੀਆ ਤੇ ਸਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ||

ਸਾਈ ਨਜ਼ਰ ਜਿੱਸ ਤੇ ਪਾਵਣ, ਮੁਰਝਾਏ ਹੋਏ ਫੁੱਲ ਖਿਡ ਜਾਵਣ |
ਦੇਂਦੇ ਖੁਸ਼ਬੂ ਜੋ ਕੰਡੇਆਂ ਨਾਲ ਖਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ||

ਸਾਈ ਜੱਗ ਦੀ ਖੈਰ ਮਨਾਵੇ, ਸੱਚ ਦੀ ਸੱਬ ਨੂੰ ਰਾਹ ਦਿਖਲਾਵੇ |
ਰਾਮ ਨਾਮ ਜਪ, ਸਾਈ ਏਹੋ ਕਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ||
श्रेणी
download bhajan lyrics (1440 downloads)