मालिया वे बाग़ सुन्ना

माही वादा करके आप दा,
ते ना आप आया न पैगाम आया,
ऐसा रोग लगा इस जींदडी नु,
ना मौत आई न आराम आया,
दिन रात उडीका पेंदियाँ ने,
कदों आवे सवारी सजना दी,
असी कहन जोगे तो हो जाइए,
सहनु सझन दा पैगाम आया,

मालिया वे बाग़ सुन्ना
छड के नि जाईदा मालिया वे बाग़ सुन्ना

अपने प्यारियेया नु आपने दिवानेया नु नाले मस्ताने नु,
बहुत नही सताईदा मालिया वे बाग़ सुन्ना
छड के नी जाईदा मालिया वे बाग़ सुन्ना

छेती मुड आवांगा छेती फेरा पावंगा,
व्यादे नु निभाईदा  मालिया वे बाग़ सुन्ना
छड के नी जाईदा मालिया वे बाग़ सुन्ना

रब दे प्यारियां विछोडा किवे झलिये,
दिल दी सुनाइये कहणु कहिदा बूहा मलिये,
आवे ते सुनाइये दुख,
जीवे भी सुनाई दा मालिया वे बाग़ सुन्ना
छड के नी जाईदा मालिया वे बाग़ सुन्ना

अज भू उडीक दिया दिन रात अखियाँ,
खोरे आ जाए प्यारा आसा दिल विच रखियाँ,
पैडी मौत नालो हुंदा दुःख,
झलना जुदाईदा मालिया वे बाग़ सुन्ना
छड के नी जाईदा मालिया वे बाग़ सुन्ना

तेरे भाझो किसे नु मैं दुखड़ा सुनिया नही.
तेरे भाजो किसे मेनू सीने नाल लाया नही,
बहुता नही रोवाईदा अपने प्यारे नु,
बहुता नही रोवईदा मालिया वे बाग़ सुन्ना
छड के नी जाईदा मालिया वे बाग़ सुन्ना

तेरे तो वगैर साड़ी खड़ी वी नही लंगदी,
हर वेले जींद मेरी दीदार तेरे मंगदी,
छेती फेरा पाईदा मालिया वे बाग़ सुन्ना
छड के नी जाईदा मालिया वे बाग़ सुन्ना


ਮਾਹੀ ਵਾਅਦਾ, ਕਰਕੇ ਆਪ ਦਾ,
ਤੇ ਨਾ ਆਪ ਆਇਆ, ਨਾ ਪੈਗਾਮ ਆਇਆ ,
ਐਸਾ ਰੋਗ ਲੱਗਾ, ਇਸ ਜਿੰਦੜੀ ਨੂੰ,
ਨਾ ਮੌਤ ਆਈ ਨਾ, ਆਰਾਮ ਆਇਆ ,
ਦਿਨ ਰਾਤ ਉਡੀਕਾਂ, ਪੈਂਦੀਆਂ ਨੇ,
ਕਦੋਂ ਆਵੇ ਸਵਾਰੀ, ਸੱਜਣਾ ਦੀ ,
ਅਸੀਂ ਕਹਿਣ ਜੋਗੇ, ਤੇ ਹੋ ਜਾਈਏ,
ਸਾਨੂੰ ਸੱਜਣਾ ਦਾ, ਪੈਗਾਮ ਆਇਆ ,

ਮਾਲੀਆ ਵੇ ਬਾਗ਼ ਸੁੰਨਾ ,
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ,

ਆਪਣੇ ਪਿਆਰਿਆਂ ਨੂੰ ,
ਆਪਣੇ ਦੀਵਾਨਿਆਂ ਨੂੰ, ਨਾਲੇ ਮਸਤਾਨੇ ਨੂੰ ,
ਬਹੁਤ ਨਹੀਂ ਸਤਾਈਦਾ, "ਮਾਲੀਆ ਵੇ ਬਾਗ਼ ਸੁੰਨਾ,
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ ,

ਛੇਤੀ ਮੁੜ ਆਵਾਂਗਾ, ਛੇਤੀ ਫੇਰਾ ਪਾਵਾਂਗਾ ,
ਵਾਅਦੇ ਨੂੰ ਨਿਭਾਈਦਾ, "ਮਾਲੀਆ ਵੇ ਬਾਗ਼ ਸੁੰਨਾ",
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ",


ਰੱਬ ਦੇ ਪਿਆਰਿਆ, ਵਿਛੋੜਾ ਕਿਵੇਂ ਝੱਲੀਏ ,
ਦਿਲ ਦੀ ਸੁਣਾਈਏ ਕੇਹਨੂੰ, ਕੀਹਦਾ ਬੂਹਾ ਮਲ੍ਹੀਏ,
ਆਵੇ ਤੇ ਸੁਣਾਈਏ ਦੁੱਖ ,
ਜਿਵੇਂ ਸੀ ਸੁਣਾਈ ਦਾ, "ਮਾਲੀਆ ਵੇ ਬਾਗ਼ ਸੁੰਨਾ ",
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ "

ਅੱਜ ਵੀ ਉਡੀਕਦੀਆਂ, ਦਿਨ ਰਾਤ ਅੱਖੀਆਂ ,
ਖੌਰੇ ਆ ਜਾਏ ਪਿਆਰਾ, ਆਸਾਂ ਦਿਲ ਵਿੱਚ ਰੱਖੀਆਂ,
ਭੈੜੀ 'ਮੌਤ ਨਾਲੋਂ ਹੁੰਦਾ ਦੁੱਖ,
ਝੱਲਣਾ ਜੁਦਾਈ ਦਾ, "ਮਾਲੀਆ ਵੇ ਬਾਗ਼ ਸੁੰਨਾ"
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ "

ਤੇਰੇ ਬਾਝੋਂ ਕਿਸੇ ਨੂੰ ਮੈਂ, ਦੁੱਖੜਾ ਸੁਣਾਇਆ ਨਹੀਂ,
ਤੇਰੇ ਬਾਝੋਂ ਕਿਸੇ ਮੈਨੂੰ, ਸੀਨੇ ਨਾਲ ਲਾਇਆ ਨਹੀਂ,
ਬਹੁਤਾ ਨਹੀਂ ਰੋਵਾਈਦਾ, "ਆਪਣੇ ਪਿਆਰਿਆ ਨੂੰ"
ਬਹੁਤਾ ਨਹੀਂ ਰੋਵਾਈਦਾ, "ਮਾਲੀਆ ਵੇ ਬਾਗ਼ ਸੁੰਨਾ "
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ"

ਤੇਰੇ ਤੋਂ ਵਗੈਰ ਸਾਡੀ, ਘੜੀ ਵੀ ਨਹੀਂ ਲੰਘਦੀ,
ਹਰ ਵੇਲੇ ਜਿੰਦ ਮੇਰੀ, ਦੀਦਾਰ ਤੇਰੇ ਮੰਗਦੀ ,
ਛੇਤੀ ਫੇਰਾ ਪਾਈਦਾ, "ਮਾਲੀਆ ਵੇ ਬਾਗ਼ ਸੁੰਨਾ"
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ"

ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (881 downloads)