ਨਾਮ ਸਾਈਂ ਦਾ ਬੋਲ ਵੇ ਬੰਦਿਆ

   ਇੱਕ ਨਾਮ ਸਾਈਂ ਦਾ ਸਾਥ ਦੇਵੇ, ਬੰਦਾ ਹਰ ਪਾਸੇ ਜਦੋਂ ਹਾਰਦਾ ਏ
   ਬੇੜੀ ਭਵ ਅੰਦਰ ਜਦੋਂ ਡੋਲਦੀ ਏ, ਇੱਕ ਨਾਮ ਸਾਈਂ ਦਾ ਤਾਰਦਾ ਏ

ਨਾਮ ਸਾਈਂ ਦਾ ਬੋਲ ਵੇ ਬੰਦਿਆ, ਨਾਮ ਸਾਈਂ ਦਾ ਬੋਲ ਵੇ
ਸਾਈਂ-ਸਾਈਂ, ਸਾਈਂ-ਸਾਈਂ, ਸਾਈਂ-ਸਾਈਂ, ਸਾਈਂ-ਸਾਈਂ

ਸੁਖ ਵੇਲੇ ਬੋਲੋ ਸਾਈਂ-ਸਾਈਂ, ਦੁਖ ਵੇਲੇ ਬੋਲੋ ਸਾਈਂ-ਸਾਈਂ
ਇਸ ਦੁਨੀਆਂ ਦਾ ਮਾਲਿਕ ਸਾਈਂ-ਸਾਈਂ, ਸਾਰੇ ਜੱਗ ਦਾ ਪਾਲਕ ਸਾਈਂ-ਸਾਈਂ
ਸਾਡੇ ਰੋਮ ਰੋਮ ਵਿਚ ਸਾਈਂ-ਸਾਈਂ, ਹਰ ਕਣ ਕਣ ਦੇ ਵਿਚ ਸਾਈਂ-ਸਾਈਂ
ਸਾਈਂ-ਸਾਈਂ...

ਵਿਚ ਮਸਜਿਦ ਮੰਦਿਰ ਸਾਈਂ-ਸਾਈਂ, ਹਰ ਦਿਲ ਦੇ ਅੰਦਰ ਸਾਈਂ-ਸਾਈਂ
ਵਿਚ ਸੂਰਜ ਚੰਦਰ ਸਾਈਂ-ਸਾਈਂ, ਮੇਰਾ ਮਸਤ ਕਲੰਦਰ ਸਾਈਂ-ਸਾਈਂ
ਹਰ ਜੀਵ ਦੇ ਅੰਦਰ ਸਾਈਂ-ਸਾਈਂ, ਹੈ ਫਕੀਰ ਦੇ ਅੰਦਰ ਸਾਈਂ-ਸਾਈਂ
ਸਾਈਂ-ਸਾਈਂ...

ਬੱਚਿਆਂ ਦੇ ਵਿਚ ਵੀ ਸਾਈਂ-ਸਾਈਂ ਝੂਠੇ-ਸੱਚਿਆਂ ਦੇ ਵਿਚ ਵੀ ਸਾਈਂ-ਸਾਈਂ
ਹੈ ਕੱਚਿਆਂ ਦੇ ਵਿਚ ਵੀ ਸਾਈਂ-ਸਾਈਂ ਹੈ ਪੱਕਿਆਂ ਦੇ ਵਿਚ ਵੀ ਸਾਈਂ-ਸਾਈਂ
ਬੇਗਾਨਿਆਂ ਦੇ ਵਿਚ ਸਾਈਂ-ਸਾਈਂ ਤੂੰ ਸਖਿਆਂ ਦੇ ਵਿਚ ਸਾਈਂ-ਸਾਈਂ
ਸਾਈਂ-ਸਾਈਂ...

ਹਰ ਪੁੰਨ ਪਾਪ ਵਿਚ ਸਾਈਂ-ਸਾਈਂ ਹੈ ਮਾਂ ਬਾਪ ਵਿਚ ਸਾਈਂ-ਸਾਈਂ
ਸ਼ੀਤਲ ਤੇ ਤਾਪ ਵਿਚ ਸਾਈਂ-ਸਾਈਂ ਤੂੰ ਦਿਨ ਤੇ ਰਾਤ ਵਿਚ ਸਾਈਂ-ਸਾਈਂ
ਤੂੰ ਕਰਾਮਾਤ ਵਿਚ ਸਾਈਂ-ਸਾਈਂ ਸਾਰੀ ਕਾਇਨਾਤ ਵਿਚ ਸਾਈਂ-ਸਾਈਂ
ਸਾਈਂ-ਸਾਈਂ...

ਸ਼ਾਹਾਂ ਦਾ ਸ਼ਹਿਨਸ਼ਾਹ ਸਾਈਂ-ਸਾਈਂ ਹੈ ਸੱਚਾ ਬਾਦਸ਼ਾਹ ਸਾਈਂ-ਸਾਈਂ
ਮੁਰਸ਼ਿਦ ਵੀ ਪੀਰ ਵੀ ਸਾਈਂ-ਸਾਈਂ ਫੁੱਲ ਵੀ ਸ਼ਮਸ਼ੀਰ ਵੀ ਸਾਈਂ-ਸਾਈਂ
ਵੰਡਦਾ ਏ ਜਗੀਰਾਂ ਸਾਈਂ-ਸਾਈਂ ਲਿੱਖਦਾ ਤਕਦੀਰਾਂ ਸਾਈਂ-ਸਾਈਂ
ਸਾਈਂ-ਸਾਈਂ...

ਤੇਰੇ ਨਾਲ ਲੱਗੀ ਪ੍ਰੀਤ ਵੇ ਸਾਈਂ-ਸਾਈਂ ਸਾਡੀ ਚੰਗੀ ਰੱਖੀ ਨੀਤ ਵੇ ਸਾਈਂ-ਸਾਈਂ
ਜਿੰਦ ਚੰਗੀ ਜਾਏ ਬੀਤ ਵੇ ਸਾਈਂ-ਸਾਈਂ ਕਦੇ ਮੰਗੇ ਨਾ ਕੋਈ ਭੀਖ ਵੇ ਸਾਈਂ-ਸਾਈਂ
ਦੇ ਦੇ ਸੁਰਾਂ ਨੂੰ ਸੰਗੀਤ ਵੇ ਸਾਈਂ-ਸਾਈਂ ਗਾਉਂਦੇ ਰਹੀਏ ਤੇਰੇ ਗੀਤ ਵੇ ਸਾਈਂ-ਸਾਈਂ
ਸਾਈਂ-ਸਾਈਂ...

ਕਰਾਂ ਸਭ ਦੀ ਭਲਾਈ ਸਾਈਂ-ਸਾਈਂ ਪੜ੍ਹਾਂ ਪ੍ਰੇਮ ਦੀ ਪੜ੍ਹਾਈ ਸਾਈਂ-ਸਾਈਂ
ਨਾ ਹੋਵੇ ਜੱਗ ਚ ਹਸਾਈ ਸਾਈਂ-ਸਾਈਂ ਮੇਰੀ ਬਣੀ ਪਰਛਾਈ ਸਾਈਂ-ਸਾਈਂ
ਹੋਵੇ ਜੱਗ ਤੋਂ ਵਿਦਾਈ ਸਾਈਂ-ਸਾਈਂ ਮੇਰੇ ਕੋਲ ਰਹੀਂ ਸਾਈਂ ,ਸਾਈਂ-ਸਾਈਂ
ਸਾਈਂ-ਸਾਈਂ...

ਗੀਤ ਝੋਲੀ ਵਿਚ ਪਾਇਆ ਸਾਈਂ-ਸਾਈਂ ਕਿੰਨਾ ਸੋਹਣਾ ਲਿਖਾਇਆ ਸਾਈਂ-ਸਾਈਂ
ਲੇਖੇ ਵੀ ਲਾਇਆ ਸਾਈਂ-ਸਾਈਂ ਕੁਛ ਖਾਸ ਕਰਾਇਆ ਸਾਈਂ-ਸਾਈਂ
ਰੈੰਪੀ ਤੋ ਗੁਆਇਆ ਸਾਈਂ-ਸਾਈਂ ਮੇਰਾ ਭਾਗ ਜਗਾਇਆ ਸਾਈਂ-ਸਾਈਂ
ਸਾਈਂ-ਸਾਈਂ...
श्रेणी
download bhajan lyrics (1316 downloads)