ਤੇਰੇ ਨਾਮ ਦਾ ਰੰਗ ਐਸਾ ਚੜਿਆਂ ਈ ਮਾਂ
ਤੇਰੇ ਲਾਲ ਨੇ ਤੇਰਾ ਪੱਲਾ ਫੜਿਆ ਈ ਮਾਂ
ਤੇਰੇ ਨਾਮ ਦਾ ਰੰਗ...
ਮਨ ਦੇ ਮੰਦਿਰ ਚ ਤੇਰੀ ਜ੍ਯੋਤ ਜਗਾਈ ਏ
ਨੈਣਾ ਵਿਚ ਮਈਆ ਤਸਵੀਰ ਵਸਾਈ ਏ
ਤੇਰੇ ਨਾਮ ਦਾ ਰੰਗ...
ਜਯੋਤੀ ਤੇਰੀ ਮਾਂ ਜਲ ਥਲ ਵਿਚ ਜਗਦੀ ਏ
ਰਾਤ ਓਹ ਚੰਗੀ ਜੋ ਤੇਰੇ ਲੇਖੇ ਲਗਦੀ ਏ
ਤੇਰੇ ਨਾਮ ਦਾ ਰੰਗ...
ਸਿਰ ਹੈ ਓਹ ਚੰਗਾ ਤੇਰੇ ਦਰ ਜੋ ਝੁੱਕ ਜਾਏ
ਜੀਭ ਹੈ ਓਹ ਚੰਗੀ ਤੇਰੀ ਮਹਿਮਾ ਜੋ ਗਾਏ
ਤੇਰੇ ਨਾਮ ਦਾ ਰੰਗ...
ਹੱਥ ਓਹ ਚੰਗੇ ਜੋ ਤੇਰੇ ਅੱਗੇ ਜੁੜਦੇ ਨੇ
ਪੈਰ ਨੇ ਓਹ ਚੰਗੇ ਤੇਰੀ ਰਾਹ ਜੋ ਤੁਰਦੇ ਨੇ
ਤੇਰੇ ਨਾਮ ਦਾ ਰੰਗ...
ਨੈਣ ਓਹ ਚੰਗੇ ਜੋ ਤੇਰਾ ਦਰਸ਼ਨ ਪਾਉਂਦੇ ਨੇ
ਸਵਾਂਸ ਓਹ ਚੰਗੇ ਜੋ ਤੇਰੇ ਨਾਂ ਲੱਗ ਜਾਂਦੇ ਨੇ
ਤੇਰੇ ਨਾਮ ਦਾ ਰੰਗ...
ਬੰਦਾ ਓਹ ਚੰਗਾ ਜੇਹੜਾ ਬੰਦਗੀ ਕਰਦਾ ਏ
ਮਾਂ ਦੀ ਭਗਤੀ ਦੇ ਨਾਲ ਝੋਲੀ ਭਰਦਾ ਏ
ਤੇਰੇ ਨਾਮ ਦਾ ਰੰਗ...
ਧਰਤੀ ਓਹ ਚੰਗੀ ਜਿਥੇ ਮਾਂ ਦਾ ਬਸੇਰਾ ਏ
ਬਸਤੀ ਓਹ ਚੰਗੀ ਜਿਥੇ ਜ੍ਯੋਤ ਦਾ ਡੇਰਾ ਏ
ਤੇਰੇ ਨਾਮ ਦਾ ਰੰਗ...