रख चरना दे कोल माएं नी

रख चरना दे कोल माएं नी  मेरा होर न कोई,
बोल दे मिठड़े बोल माये नि मेरा हो न कोई,
रख चरना दे कोल माएं नी  मेरा होर न कोई,

दर दर फिरियाँ सहारा नहियो मिलिया,
जिन्दगी दी बेडी नु किनारा नहियो मिलिया,
हो गया डावाडोल माये नि मेरा होर न कोई,
रख चरना दे कोल माएं नी  मेरा होर न कोई,

इक वारि जो बी तेरे चरना च बह गया,
ओह झंडेवालिये नि तेरा हो के रह गया,
होर ओहदा जीवन है अनमोल,
माये नि मेरा होर न कोई,
रख चरना दे कोल माएं नी  मेरा होर न कोई,

द्वारा तेरा मिलिया मैं सारा जग छड के,
बह गया भवानी तेरे बूहे झोली अड़ के,
हूँ ते बूहे खोल माये नि मेरा होर न कोई,
रख चरना दे कोल माएं नी  मेरा होर न कोई,

चंचल दी तकदीर बना दे,
करमा वालिये कर्म कमा दे,
कर्म न देखि फोल माये नि मेरा होर न कोई,
रख चरना दे कोल माएं नी  मेरा होर न कोई,


ਰੱਖ ਚਰਨਾਂ ਦੇ ਕੋਲ, ਮਾਏਂ ਨੀ ਮੇਰਾ ਹੋਰ ਨਾ ਕੋਈ ll
ਬੋਲ ਦੇ ਮਿੱਠੜੇ ਬੋਲ, ਮਾਏਂ ਨੀ ਮੇਰਾ ਹੋਰ ਨਾ ਕੋਈ ll
ਰੱਖ ਚਰਨਾਂ ਦੇ ਕੋਲ, ਮਾਏਂ ਨੀ ਮੇਰਾ ਹੋਰ ਨਾ ਕੋਈ xll

ਦਰ ਦਰ ਫਿਰਿਆਂ, ਸਹਾਰਾ ਨਹੀਂਓਂ ਮਿਲਿਆ
ਜਿੰਦਗੀ ਦੀ ਬੇੜੀ ਨੂੰ, ਕਿਨਾਰਾ ਨਹੀਂਓਂ ਮਿਲਿਆ ll
ਹੋ ਗਿਆ ਡਾਵਾਂਡੋਲ, ਮਾਏਂ ਨੀ ਮੇਰਾ ਹੋਰ ਨਾ ਕੋਈ,
ਰੱਖ ਚਰਨਾਂ ਦੇ ਕੋਲ,,,,,,,,,,,,,,,,,,,,,,

ਇੱਕ ਵਾਰੀ ਜੋ ਵੀ ਤੇਰੇ, ਚਰਨਾਂ 'ਚ ਬਹਿ ਗਿਆ
ਉਹ ਝੰਡੇਵਾਲੀਏ / ਸ਼ੇਰਾਂਵਾਲੀਏ ਨੀ, ਤੇਰਾ ਹੋ ਕੇ ਰਹਿ ਗਿਆ ll
ਹੋਰ ਓਹਦਾ ਜੀਵਨ ਹੈ ਅਨਮੋਲ,
ਮਾਏਂ ਨੀ ਮੇਰਾ ਹੋਰ ਨਾ ਕੋਈ,
ਰੱਖ ਚਰਨਾਂ ਦੇ ਕੋਲ,,,,,,,,,,,,,,,,,,,,,,

ਦਵਾਰਾ ਤੇਰਾ ਮੱਲ੍ਹਿਆ ਮੈਂ, ਸਾਰਾ ਜੱਗ ਛੱਡ ਕੇ
ਬਹਿ ਗਿਆ ਭਵਾਨੀ ਤੇਰੇ, ਬੂਹੇ ਝੋਲੀ ਅੱਡ ਕੇ ll
ਹੁਣ ਤੇ ਬੂਹੇ ਖੋਲ, ਮਾਏਂ ਨੀ ਮੇਰਾ ਹੋਰ ਨਾ ਕੋਈ,
ਰੱਖ ਚਰਨਾਂ ਦੇ ਕੋਲ,,,,,,,,,,,,,,,,,,,,,,

ਚੰਚਲ ਦੀ, ਤਕਦੀਰ ਬਣਾ ਦੇ
ਕਰਮਾਂ ਵਾਲੀਏ, ਕਰਮ ਕਮਾ ਦੇ ll
ਕਰਮ ਨਾ ਦੇਖੀਂ ਫੋਲ, ਮਾਏਂ ਨੀ ਮੇਰਾ ਹੋਰ ਨਾ ਕੋਈ,
ਰੱਖ ਚਰਨਾਂ ਦੇ ਕੋਲ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (975 downloads)