ਸ਼ਰਧਾ ਹੋਵੇ ਦਿੱਲ ਵਿੱਚ

ਸ਼ਰਧਾ ਹੋਵੇ ਦਿੱਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ,
ਮੇਰੀ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ।

ਤਾਜੋ-ਤਖ਼ਤ ਬੁਲੰਦੀਆਂ ਬਖ਼ਸ਼ੇ ਮੇਰੀ ਭੋਲੀ ਮਾਂ,
ਮਿਹਰਾਂ ਵਾਲੀ ਮਾਂ ਦੇ ਭਗਤੋ ਕੋਈ ਵੀ ਕਮੀਆਂ ਨਾ,
ਦਾਤੀ ਕਿਰਪਾ ਨਾਲ ਹੀ ਜਗ ਮਸ਼ਹੂਰੀਆਂ ਹੁੰਦੀਆਂ ਨੇ,
ਮੇਰੀ ਮਾਂ ਦੇ ਦਰ ਤੇ...

ਮਨ ਮੰਦਰ ਵਿੱਚ ਜੋਤਾਂ ਮਾਂ ਦੀਆਂ ਜਿਨ੍ਹਾਂ ਜਗਾਇਆ ਨੇ,
ਮਾਂ ਚਰਨਾਂ ਸੰਗ ਪ੍ਰੇਮ ਡੋਰੀਆਂ ਜਿਨ੍ਹਾਂ ਨੇ ਪਾਈਆਂ ਨੇ,
ਮਸਤ ਰਹਿਣ ਸਦਾ ਚੜਿਆਂ ਨਾਮ ਸਰੂਰੀਆਂ ਹੁੰਦੀਆਂ ਨੇ,
ਮੇਰੀ ਮਾਂ ਦੇ ਦਰ ਤੇ...

ਤੱਤੀ ਵਾਹ ਨਾ ਲੱਗਣ ਦੇਵੇ ਆਪਣੇ ਲਾਲਾਂ ਨੂੰ,
ਬਿਨ ਦੱਸਿਆ ਸਰ ਜੀਵਨ ਮਾਂ ਹੱਲ ਕਰੇ ਸਵਾਲਾਂ ਨੂੰ,
ਬੱਚਿਆਂ ਕੋਲੋਂ ਮਾਂ ਦੀਆਂ ਕਦੇ ਨਾ ਦੂਰੀਆਂ ਹੁੰਦੀਆਂ ਨੇ,
ਮੇਰੀ ਮਾਂ ਦੇ ਦਰ ਤੇ...
ਸ਼ੇਰਾ ਵਾਲੀ ਦੇ ਦਰ ਤੇ...

Uploaded By : ਅਭੀ ਬਾਂਸਲ ਰਾਮਪੁਰਾ (98039-04007)
download bhajan lyrics (1207 downloads)