वाह वाह रे मौज फकीरां दी

वाह वाह रे मौज फकीरां दी

कदी ता खांदे चना चबेला
कदी लपका लैंदे खीरा दी

कदी ता रहंदे रंग महल विच्च
कदी सौंदे गली अहीरां दी

कदी ता ओढ़न शाल दुशाले
कदी गुदड़ी फटीयां लीरां दी

जंगला विच्च कदे तुरदे फिरदे
कदी तुल नदी दे तीरां दी

कदी ता मंगके टुकड़े खांदे
कदी तुरदे तौर अमीरां दी

अँखियाँ दे विच्च अलख लाखंदे
जद किरपा होवे गुरूआं दी



ਵਾਹ ਵਾਹ ਰੇ ਮੌਜ ਫਕੀਰਾਂ ਦੀ

ਕਦੀ ਤਾਂ ਖਾਂਦੇ ਚਨਾ ਚਬੇਨਾ
ਕਦੀ ਲਪਕਾਂ ਲੈਂਦੇ ਖੀਰਾਂ ਦੀ,
ਵਾਹ ਵਾਹ ਰੇ...

ਕਦੀ ਤਾਂ ਰਹਿੰਦੇ ਰੰਗ ਮਹਿਲ ਵਿਚ
ਕਦੀ ਸੌਂਦੇ ਗਲੀ ਅਹੀਰਾਂ ਦੀ,
ਵਾਹ ਵਾਹ ਰੇ...

ਕਦੀ ਤਾਂ ਔੜ੍ਹਨ ਸ਼ਾਲ ਦੁਸ਼ਾਲੇ,
ਕਦੀ ਗੁੱਦੜੀ ਫੱਟੀਆਂ ਲੀਰਾਂ ਦੀ,
ਵਾਹ ਵਾਹ ਰੇ...

ਜੰਗਲਾਂ ਵਿਚ ਕਦੇ ਤੁਰਦੇ ਫਿਰਦੇ
ਕਦੀ ਤੁਲ ਨਦੀ ਦੇ ਤੀਰਾਂ ਦੀ,
ਵਾਹ ਵਾਹ ਰੇ...

ਕਦੀ ਤਾਂ ਮੰਗਕੇ ਟੁੱਕੜੇ ਖਾਂਦੇ
ਕਦੀ ਤੁਰਦੇ ਤੋਰ ਅਮੀਰਾਂ ਦੀ,
ਵਾਹ ਵਾਹ ਰੇ...

ਅੱਖੀਆਂ ਦੇ ਵਿਚ ਅਲੱਖ ਲਖਾਂਦੇ
ਜਦ ਕਿਰਪਾ ਹੋਵੇ ਗੁਰੂਆਂ ਦੀ
ਵਾਹ ਵਾਹ ਰੇ...
श्रेणी
download bhajan lyrics (1276 downloads)