तू आपे माए बूहा ढोह लिया

तू आपे माए बूहा ढोह लिया, सानू पूछिया न तू इक वारी
पुछ पुछ असी थक गए, तू खोली न दिल दी पटारी

बच्चियां नाल माँ तू, हर गल्ल करदी सी
चंगी होवे जा मन्दी, हर इक दसदी सी
क्यों इह न गल्ल, दस्सी इक वारी
तू आपे माए........................

तैनू मिलियां बिना, सानू चैन न आऊंदा ए
बन्द बूहा देख माँ, साडा जीअ घबराऊंदा ए
एह किहो जिही, जिद्द है तू धारी
तू आपे माए.....................

माँ तां बच्चियां नू, कदे दूर न करदी ए
सारीयां ते ओह मेहरां, दी वरखा करदी ए
चाहे बच्चे करन, गलतीयां सौ बारी
तू आपे माए.....................

आ माँ बैठ के दोवें, गल्ल मुका लइये
गिले शिकवे सारे, दिल चों मिटा लइये
लादे रौनकां फिर, भवनां ते भारी
तू आपे माए.....................

बख्श दियो माँ जे, कोई गलती हो गई
माँ ममता दी मूरत, ऐनी सख्त क्यों हो गई
"अदिति" मिन्नतां करे, बारो बारी
तू आपे माए.......................
पुछ पुछ............................

ਤੂੰ ਆਪੇ ਮਾਏ ਬੂਹਾ ਢੋਹ ਲਿਆ, ਸਾਨੂੰ ਪੁੱਛਿਆ ਨਾ ਤੂੰ ਇਕ ਵਾਰੀ
ਪੁੱਛ ਪੁੱਛ ਅਸੀ ਥੱਕ ਗਏ, ਤੂੰ ਖੋਲੀ ਨਾ ਦਿਲ ਦੀ ਪਟਾਰੀ

ਬੱਚਿਆਂ ਨਾਲ ਮਾਂ ਤੂੰ, ਹਰ ਗੱਲ ਕਰਦੀ ਸੀ
ਚੰਗੀ ਹੋਵੇ ਜਾਂ ਮੰਦੀ, ਹਰ ਇਕ ਦਸਦੀ ਸੀ
ਕਿਉਂ ਇਹ ਨਾ ਗੱਲ, ਦੱਸੀ ਇਕ ਵਾਰੀ
ਤੂੰ ਆਪੇ ਮਾਏ........................

ਤੈਨੂੰ ਮਿਲਿਆਂ ਬਿਨਾਂ, ਸਾਨੂੰ ਚੈਨ ਨਾ ਆਉਂਦਾ ਏ
ਬੰਦ ਬੂਹਾ ਦੇਖ ਮਾਂ, ਸਾਡਾ ਜੀਅ ਘਬਰਾਉਂਦਾ ਏ
ਇਹ ਕਿਹੋ ਜਿਹੀ, ਜਿੱਦ ਹੈ ਤੂੰ ਧਾਰੀ
ਤੂੰ ਆਪੇ ਮਾਏ........................

ਮਾਂ ਤਾਂ ਬੱਚਿਆਂ ਨੂੰ, ਕਦੇ ਦੂਰ ਨਾ ਕਰਦੀ ਏ
ਸਾਰੀਆਂ ਤੇ ਉਹ ਮੇਹਰਾਂ, ਦੀ ਵਰਖਾ ਕਰਦੀ ਏ
ਚਾਹੇ ਬੱਚੇ ਕਰਨ, ਗਲਤੀਆਂ ਸੋ ਬਾਰੀ
ਤੂੰ ਆਪੇ ਮਾਏ.......................

ਆ ਮਾਂ ਬੈਠ ਕੇ ਦੋਵੇਂ, ਗੱਲ ਮੁਕਾ ਲਈਏ
ਗਿਲੇ ਸ਼ਿਕਵੇ ਸਾਰੇ, ਦਿਲ ਚੋਂ ਮਿਟਾ ਲਈਏ
ਲਾ ਦੇ ਰੌਣਕਾਂ ਫਿਰ, ਭਵਨਾਂ ਤੇ ਭਾਰੀ
ਤੂੰ ਆਪੇ ਮਾਏ.......................

ਬਖਸ਼ ਦਿਓ ਮਾਂ ਜੇ, ਕੋਈ ਗੱਲਤੀ ਹੋ ਗਈ
ਮਾਂ ਮਮਤਾ ਦੀ ਮੂਰਤ, ਏਨੀ ਸਖਤ ਕਿਉਂ ਹੋ ਗਈ
"ਅਦਿਤੀ" ਮਿੰਨਤਾਂ, ਕਰੇ ਬਾਰੋ ਬਾਰੀ
ਤੂੰ ਆਪੇ ਮਾਏ......................
ਪੁੱਛ ਪੁੱਛ ਅਸੀ....................

7888344149
download bhajan lyrics (749 downloads)