ओ गंगू पापीया

क्यों गंगू तू माडीया  चाला घड़ियाँ वे,
क्यों लवाईया लाला नु हथ घड़ियाँ वे,
ओये गंगू पापियाँ वे हतियारेया,

दो दिन कटन आये तेरे द्वारे वे,
उजड़े फिरदे ऐह किस्मत दे मारे वे,
काहनू एह जिन्दा तेरे हथ चडीया वे,
क्यों ल्वाइया लाला नु हथकड़ियाँ वे
ओये गंगू पापियाँ वे हतियारेया,

पिंड खेडी नु ऐसा दाग लवाया बे,
सब तो वदा तू ही पाप कमाया वे,
पेनगियाँ हूँ तेनु फिटका बड़ियाँ वे,
क्यों ल्वाइया लाला नु हथकड़ियाँ वे
ओये गंगू पापियाँ वे हतियारेया,

तेरे वरगा जालम बन्दा कोई ना
तेरे जेहे नु नरका विच भी दोई ना,
तेरा सर न फुकन पिंड दिया मडिया वे,
क्यों ल्वाइया लाला नु हथकड़ियाँ वे
ओये गंगू पापियाँ वे हतियारेया,

इस चन्द्रे पापी दा डर सी बेडा गरक गया,
जेह्डी गल दा डर सी भाना वरत गया,
आ गया जीवन दियां मुश्किल खडिया वे,
क्यों ल्वाइया लाला नु हथकड़ियाँ वे
ओये गंगू पापियाँ वे हतियारेया,

छड़ो लोको इस पापी नु रोना की,
की पता हूँ माँ गुजरी दा होना की
हूँ नही मिलनियाँ जोड़ियाँ जो विछोडीया वे,
क्यों ल्वाइया लाला नु हथकड़ियाँ वे
ओये गंगू पापियाँ वे हतियारेया,


*ਕਿਓਂ ਗੰਗੂ ਤੂੰ, ਮਾੜੀਆਂ ਚਾਲਾਂ ਘੜ੍ਹੀਆਂ ਵੇ ll,
ਕਿਓਂ ਲਵਾਈਆਂ, ਲਾਲਾਂ ਨੂੰ ਹੱਥਕੜੀਆਂ ਵੇ ll
ਓਏ ਗੰਗੂ ਪਾਪੀਆਂ,,, ਵੇ ਹੱਤਿਆਰਿਆਂ,,, ll

*ਦੋ ਦਿਨ ਕੱਟਣ ਆਏ, ਤੇਰੇ ਦਵਾਰੇ ਵੇ ll
ਉੱਜੜੇ ਫਿਰਦੇ ਏਹ, ਕਿਸਮਤ ਦੇ ਮਾਰੇ ਵੇ ll
*ਕਾਹਨੂੰ ਏਹ ਜਿੰਦਾਂ, ਤੇਰੇ ਹੱਥ ਚੜ੍ਹੀਆਂ ਵੇ ll,
ਕਿਓਂ ਲਵਾਈਆਂ, ਲਾਲਾਂ ਨੂੰ ਹੱਥਕੜੀਆਂ ਵੇ ll
ਓਏ ਗੰਗੂ ਪਾਪੀਆਂ,,, ਵੇ ਹੱਤਿਆਰਿਆਂ,,, ll


*ਪਿੰਡ ਖੇੜੀ ਨੂੰ, ਐਸਾ ਦਾਗ਼ ਲਵਾਇਆ ਵੇ ll
ਸਭ ਤੋਂ ਵੱਡਾ, ਤੂੰ ਹੀ ਪਾਪ ਕਮਾਇਆ ਵੇ ll
*ਪੈਣਗੀਆਂ ਹੁਣ ਤੈਨੂੰ, ਫਿੱਟਕਾਂ ਬੜੀਆਂ ਵੇ ll,
ਕਿਓਂ ਲਵਾਈਆਂ, ਲਾਲਾਂ ਨੂੰ ਹੱਥਕੜੀਆਂ ਵੇ ll
ਓਏ ਗੰਗੂ ਪਾਪੀਆਂ,,, ਵੇ ਹੱਤਿਆਰਿਆਂ,,, ll

*ਤੇਰੇ ਵਰਗਾ, ਜ਼ਾਲਮ ਬੰਦਾ ਕੋਈ ਨਾ ll
ਤੇਰੇ ਜੇਹੇ ਨੂੰ, ਨਰਕਾਂ ਵਿੱਚ ਵੀ ਢੋਈ ਨਾ ll
*ਤੇਰਾ ਸਿਰ ਨਾ ਫੂਕਣ, ਪਿੰਡ ਦੀਆਂ ਮੜ੍ਹੀਆਂ ਵੇ ll,
ਕਿਓਂ ਲਵਾਈਆਂ, ਲਾਲਾਂ ਨੂੰ ਹੱਥਕੜੀਆਂ ਵੇ ll
ਓਏ ਗੰਗੂ ਪਾਪੀਆਂ,,, ਵੇ ਹੱਤਿਆਰਿਆਂ,,, ll

*ਇਸ ਚੰਦਰੇ ਪਾਪੀ ਦਾ, ਬੇੜਾ ਗ਼ਰਕ ਗਿਆ ll
ਜਿਹੜੀ ਗੱਲ ਦਾ ਡਰ ਸੀ, ਭਾਣਾ ਵਰਤ ਗਿਆ ll
*ਆ ਗਈਆਂ ਜੀਵਨ ਦੀਆਂ, ਮੁਸ਼ਕਿਲ ਘੜੀਆਂ ਵੇ ll,
ਕਿਓਂ ਲਵਾਈਆਂ, ਲਾਲਾਂ ਨੂੰ ਹੱਥਕੜੀਆਂ ਵੇ ll
ਓਏ ਗੰਗੂ ਪਾਪੀਆਂ,,, ਵੇ ਹੱਤਿਆਰਿਆਂ,,, ll

*ਛੱਡੋ ਲੋਕੋ, ਇਸ ਪਾਪੀ ਨੂੰ ਰੋਣਾ ਕੀ ll
ਕੀ ਪਤਾ ਹੁਣ, ਮਾਂ ਗੁਜ਼ਰੀ ਦਾ ਹੋਣਾ ਕੀ ll
*ਹੁਣ ਨਹੀਂ ਮਿਲਣੀਆਂ, ਜੋੜੀਆਂ ਜੋ ਵਿੱਛੜੀਆਂ ਵੇ ll,
ਕਿਓਂ ਲਵਾਈਆਂ, ਲਾਲਾਂ ਨੂੰ ਹੱਥਕੜੀਆਂ ਵੇ ll
*ਕਿਓਂ ਗੰਗੂ ਤੂੰ, ਮਾੜੀਆਂ ਚਾਲਾਂ ਘੜ੍ਹੀਆਂ ਵੇ ll,
ਕਿਓਂ ਲਵਾਈਆਂ, ਲਾਲਾਂ ਨੂੰ ਹੱਥਕੜੀਆਂ ਵੇ ll
ਓਏ ਗੰਗੂ ਪਾਪੀਆਂ,,, ਵੇ ਹੱਤਿਆਰਿਆਂ,,, ll
ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (766 downloads)