ਠੰਡੇ ਬੁਰਜ 'ਚ ਬੈਠੀ, ਮਾਤਾ ਸ਼ਗਨ ਕਰੇ, ਸ਼ਗਨ ਕਰੇ,
'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll' ll
ਨਿੱਕੇ ਨਿੱਕੀਆਂ, ਕਲਗੀਆਂ, ਲਗਾ ਕੇ ਤੁਰੇ* l
ਸੋਹਣੇ, ਗਾਤਰੇ ਤੇ, ਸਿਰੀ ਸਾਹਿਬ, ਸਜਾ ਕੇ ਤੁਰੇ* ll
^ਮੋਤੀ ਰਾਮ ਖੜ੍ਹਾ ਰੋਵੇ, ਤੇਲ ਹੰਝੂਆਂ ਦਾ ਚੋਵੇ ll,
ਗਾਨੇ ਗੁੱਟਾਂ ਤੇ, ਸ਼ਹੀਦੀਆਂ ਦੇ, ਜੱਚਦੇ ਬੜੇ, ਜੱਚਦੇ ਬੜੇ,
'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll'
ਸਾਨੂੰ ਬਹੁਤੀ ਨਹੀਂਓਂ, ਸ਼ਗਨਾਂ ਦੀ ਲੋੜ ਸੂਬਿਆਂ* l
ਤੂੰ ਤੇ ਛੇਤੀ ਛੇਤੀ, ਡੋਲੀਆਂ ਨੂੰ ਤੋਰ ਸੂਬਿਆਂ* ll
^ਗੰਗੂ ਰਾਮ ਵਿਚੋਲਾ, ਭੈੜਾ ਰੱਖ ਗਿਆ ਓਹਲਾ ll,
ਖੜੇ ਕੰਬ ਗਏ ਜੱਲਾਦ, ਹੱਥੀਂ ਤੇਸੇ ਨੇ ਫੜ੍ਹੇ, ਤੇਸੇ ਨੇ ਫੜ੍ਹੇ,
'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll'
ਜਿੰਦਾਂ ਕੋਮਲ ਨੇ, ਨੀਹਾਂ 'ਚ ਖਲੋਣ ਲੱਗੀਆਂ* l
ਇੱਟਾਂ ਲਾੜ੍ਹੀ ਦੀ, ਸਹੇਲੀ ਵਾਂਗੂ ਰੋਣ ਲੱਗੀਆਂ* l
^ਸੁੱਚਾ ਨੰਦ ਗਾਰਾ ਪਾਵੇ, ਵਹੁਟੀ ਮੌਤ ਨੂੰ ਸਜਾਵੇ ll,
ਭੈੜਿਆਂ ਜੱਲਾਦਾਂ, ਹੀਰੇ ਕੰਧਾਂ 'ਚ ਜੜ੍ਹੇ, ਕੰਧਾਂ 'ਚ ਜੜ੍ਹੇ,
'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll' lll
ਅਪਲੋਡਰ- ਅਨਿਲਰਾਮੂਰਤੀਭੋਪਾਲ