सचा है दरबार शेरा वाली दा,
सेवक है संसार पहाडा वाली दा
लख जनता भवन तो वारी,
चन सूरज लै किरण उधारी,
हर था है ओ भगता,
हर था है चमकार जोत दी लाली दा,
सेवक है संसार पहाडा वाली दा,
ब्रह्मा भेद वी पा ना सकिया,
नारद महिमा गा ना सकिया,
कैसा है ओ भगता,
कैसा है चमत्कार माँ शिवाली दा,
सेवक है संसार पहाडा वाली दा,
ऐसा घर ना जग ते कोई,
हर था माँ दी रहमत होई,
भर देंदी ओ भगता,
भर देंदी भंडार अये सवाली दा,
सेवक है संसार पहाडा वाली दा,
सोहनी साहिल मिन्ता करदे,
तिलक निमाने दे दुःख हर दे,
हर था है ओ भगता,
हर था है सतिकार भवन दी लाली दा,
सेवक है संसार पहाडा वाली दा
ਸੱਚਾ ਹੈ ਦਰਬਾਰ ਸ਼ੇਰਾਂ ਵਾਲੀ ਦਾ ,
ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ,
ਲੱਖ ਜਨਤਾ ਭਵਨਾਂ ਤੋਂ ਵਾਰੀ ,
ਚੰਨ ਸੂਰਜ ਲੈ ਕਿਰਨ ਉਧਾਰੀ ,
ਹਰ ਥਾਂ ਹੈ ਓ ਭਗਤਾ ,
ਹਰ ਥਾਂ ਹੈ ਚਮਕਾਰ ਜੋਤ ਦੀ ਲਾਲੀ ਦਾ ,
ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ,
ਬ੍ਰਹਮਾ ਭੇਦ ਵੀ ਪਾ ਨਾ ਸਕਿਆ ,
ਨਾਰਦ ਮਹਿਮਾ ਗਾ ਨਾ ਸਕਿਆ ,
ਕੈਸਾ ਹੈ ਓ ਭਗਤਾ ,
ਕੈਸਾ ਹੈ ਚਮਤਕਾਰ ਮਾਂ ਸ਼ਿਵਾਲੀ ਦਾ ,
ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ,
ਐਸਾ ਘਰ ਨਾ ਜੱਗ ਤੇ ਕੋਈ,
ਹਰ ਥਾਂ ਮਾਂ ਦੀ ਰਹਿਮਤ ਹੋਈ ,
ਭਰ ਦੇਂਦੀ ਓ ਭਗਤਾ ,
ਭਰ ਦੇਂਦੀ ਭੰਡਾਰ ਆਏ ਸਵਾਲੀ ਦਾ ,
ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ,
ਸੋਹਣੀ ਸਾਹਿਲ ਮਿਨਤਾਂ ਕਰਦੇ ,
ਤਿਲਕ ਨਿਮਾਣੇ ਦੇ ਦੁੱਖ ਹਰ ਦੇ ,
ਹਰ ਥਾਂ ਹੈ ਓ ਭਗਤਾ,
ਹਰ ਥਾਂ ਹੈ ਸਤਿਕਾਰ ਭਵਨ ਦੀ ਲਾਲੀ ਦਾ,
ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ,