ਸਜਿਆ ਹੈ ਦਰਬਾਰ ਪੌਣਾਹਾਰੀ ਦਾ।
ਕਰਲੋ ਦਰਸ਼ਨ ਬਾਰੰਬਾਰ ਦੁਦਾਧਾਰੀ ਦਾ॥
ਇਸ ਦਰ ਦੀ ਕੀ ਸਿਫਤ ਕਾਰਾਂ ਮੈਂ।
ਜਿਧਰ ਵੀ ਜਾਵਾ ਜਿਕਰ ਕਾਰਾਂ ਮੈਂ।
ਪਿਆਰ ਦਾ ਭਰਿਆ ਹੈ ਭੰਡਾਰ ਪੌਣਾਹਾਰੀ ਦਾ,
ਕਰਲੋ ਦਰਸ਼ਨ ਬਾਰੰਬਾਰ ਦੁਦਾਧਾਰੀ ਦਾ॥
ਬਰਕਤ ਦੇਵੇ ਖੁਸ਼ੀਆ ਦੇਵੇ।
ਓਹ ਤਾਰ ਜਾਵੇ ਜੇਹੜਾ ਹਰ ਪਲ ਸੇਵੇ।
ਸਬ ਤੋ ਉੱਚਾ ਹੈ ਦਰਬਾਰ ਪੌਣਾਹਾਰੀ ਦਾ,
ਕਰਲੋ ਦਰਸ਼ਨ ਬਾਰੰਬਾਰ ਦੁਦਾਧਾਰੀ ਦਾ॥
ਜਗਮਗ ਜਗਮਗ ਜੋਤ ਜਗੀ ਹੈ।
ਸਚੇ ਨਾਮ ਦੀ ਲਗਨ ਲਗੀ ਹੈ।
ਮੈਂ ਤਾ ਪਾਣਾ ਹੈ ਦਰਸ਼ਨ ਪੌਣਾਹਾਰੀ ਦਾ,
ਕਰਲੋ ਦਰਸ਼ਨ ਬਾਰੰਬਾਰ ਦੁਦਾਧਾਰੀ ਦਾ॥