पौनाहारी वी कहंदे तेनु दुधाथारी वी कहंदे ने,
धुनें वालियां गुफा तेरा ते झंडे झुल्दे रहंदे ने,
तू चाहवे ता पल विच करदे ठंडियाँ सिखर दुपेरा नु,
ऐसे करके दुनिया बाबा चुम्दी तेरिया पैरा नु,
नूर तेरे दियां किरना दी जद झलक किसे ते पैंदी ऐ,
सत पुस्तका तक उस घर विच फिर कमी कोई न रेहन्दी ऐ,
नदरो नदिर निहाल करे तू पा झोली विच खैरा नु,
ऐसे करके दुनिया बाबा चुम्दी तेरिया पैरा नु,
पिंगले नु फड नचन ला दे बोलन ला दे गुंगगियाँ नु,
रुँई वरगा करे पला विच पैरी चुम्दे खुखियाँ नु,
मोज अंदर जद आ जाए बाबा अमृत करदे जाहिर नु,
ऐसे करके दुनिया बाबा चुम्दी तेरिया पैरा नु,
हुकम तेरे बिन चडे न सूरज ना कोई हिल्दा पता ऐ,
नाशवान त्रिलोकी सारी नाम तेरा इल सचा ऐ,
पा सच दी पकडी ते भगता इस जिन्दगी दियां टैरा नु,
ऐसे करके दुनिया बाबा चुम्दी तेरिया पैरा नु,
हर कोई प्राणी मान रहा ऐ तेरियां बख्शियाँ साहा नु,
रजा तेरी विच कह के जोगियां चलना पवे हवावा नु,
सुर सागर कुछ देख जरा सागर विच चल्दियाँ लेहरा नु,
ऐसे करके दुनिया बाबा चुम्दी तेरिया पैरा नु,
मिले सदा इन्सान तेरे दर लोड न पावे अपीला दी,
ना इथे कोई बहिस बहिसियाँ ना ही लोड वकीला नु,
बख्शे सोच लिखन दी सुखियाँ कलम देवे हथ साईरा नु,
ऐसे करके दुनिया बाबा चुम्दी तेरिया पैरा नु,
ਪੌਣਾਹਾਰੀ ਵੀ ਕਹਿੰਦੇ ਤੈਨੂੰ, ਦੁੱਧਾਧਾਰੀ ਵੀ ਕਹਿੰਦੇ ਨੇ l
ਧੂਣੇ ਵਾਲਿਆਂ, ਗੁਫ਼ਾ ਤੇਰੀ ਤੇ, ਝੰਡੇ ਝੁੱਲਦੇ ਰਹਿੰਦੇ ਨੇ ll
ਤੂੰ ਚਾਹਵੇਂ ਤਾਂ, ਪਲ ਵਿੱਚ ਕਰਦੈਂ, ਠੰਡੀਆਂ ਸਿਖ਼ਰ ਦੁਪਿਹਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll
ਨੂਰ ਤੇਰੇ ਦੀਆਂ, ਕਿਰਨਾਂ ਦੀ ਜਦ, ਝਲਕ ਕਿਸੇ ਤੇ ਪੈਂਦੀ ਏ l
ਸੱਤ ਪੁਸ਼ਤਾਂ ਤੱਕ, ਉਸ ਘਰ ਵਿੱਚ ਫਿਰ, ਕਮੀ ਕੋਈ ਨਾ ਰਹਿੰਦੀ ਏ ll
ਨਦਰੋਂ ਨਦਿਰ ਨਿਹਾਲ ਕਰੇਂ ਤੂੰ, ਪਾ ਝੋਲੀ ਵਿੱਚ ਖੈਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll
ਪਿੰਗਲੇ ਨੂੰ ਫੜ, ਨੱਚਣ ਲਾ ਦੇ, ਬੋਲਣ ਲਾ ਦੇ ਗੂੰਗਿਆਂ ਨੂੰ l
ਰੂੰਈਂ ਵਰਗਾ, ਕਰੇ ਪਲਾਂ ਵਿੱਚ, ਪੈਰੀ ਚੁੰਮਦੇ ਖੂੰਘਿਆਂ ਨੂੰ ll
ਮੌਜ਼ ਅੰਦਰ ਜਦ, ਆ ਜਾਏ ਬਾਬਾ, ਅੰਮ੍ਰਿਤ ਕਰਦੇ ਜ਼ਹਿਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll
ਹੁਕਮ ਤੇਰੇ ਬਿਨ, ਚੜ੍ਹੇ ਨਾ ਸੂਰਜ, ਨਾ ਕੋਈ ਹਿੱਲਦਾ ਪੱਤਾ ਏ l
ਨਾਸ਼ਵਾਨ, ਤ੍ਰਿਲੋਕੀ ਸਾਰੀ, ਨਾਮ ਤੇਰਾ ਇੱਕ ਸੱਚਾ ਏ ll
ਪਾ ਸੱਚ ਦੀ, ਪਕੜੀ ਤੇ ਭਗਤਾਂ, ਇਸ ਜਿੰਦਗੀ ਦੀਆਂ ਟੈਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll
ਹਰ ਕੋਈ ਪ੍ਰਾਣੀ, ਮਾਣ ਰਿਹਾ ਏ, ਤੇਰੀਆਂ ਬਖਸ਼ੀਆਂ ਸਾਹਾਂ ਨੂੰ l
ਰਜ਼ਾ ਤੇਰੀ ਵਿੱਚ, ਰਹਿ ਕੇ ਜੋਗੀਆ, ਚੱਲਣਾ ਪਵੇ ਹਵਾਵਾਂ ਨੂੰ ll
ਸੁਰ ਸਾਗਰ, ਕੁੱਛ ਦੇਖ ਜ਼ਰਾ, ਸਾਗਰ ਵਿੱਚ ਚੱਲਦੀਆਂ ਲਹਿਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll
ਮਿਲੇ ਸਦਾ, ਇਨਸਾਫ਼ ਤੇਰੇ ਦਰ, ਲੋੜ ਨਾ ਪਵੇ ਅਪੀਲਾਂ ਦੀ l
ਨਾ ਇੱਥੇ ਕੋਈ, ਬਹਿਸ ਬਹਿਸਈਆ, ਨਾ ਹੀ ਲੋੜ ਵਕੀਲਾਂ ਦੀ ll
ਬਖਸ਼ੇ ਸੋਚ, ਲਿੱਖਣ ਦੀ ਸੁੱਖਿਆ, ਕਲਮ ਦੇਵੇ ਹੱਥ ਸ਼ਾਇਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll
ਅਪਲੋਡਰ- ਅਨਿਲਰਾਮੂਰਤੀਭੋਪਾਲ