जोगी लमियॉँ जटावां

जोगी लमियॉँ जटावां वाले
बोह्डा हेठा आन उतरे
जोगी लामिया जटावा वाले
गरुना झाडी आन उतरो
मुख चन वांगु चमका मारे
बोह्डा हेठा आन उतरे
जोगी लामिया जटावा वाले ....

बगल च झोली पैरी पाऊ ऐ ओहना पाए ने
करन दीदार लोकी दुरो दुरो आये ने
माता रतनो वाजा ओहनू मारे
बोह्डा हेठा आन उतरे
जोगी लामिया जटावा वाले


बोह्डा हेठा आ के ओहना धुना वी लगाया ऐ
नागा ने किती सोहने जोगी नु छाया ऐ
ओहदे धुनें दी भबुती लखा तारे
बोह्डा हेठा आन उतरे
जोगी लामिया जटावा वाले

गल च सिंगी हथ चिमटा है सजदा
मथे उते तिलक है जोगी रूप रब दा
ओहदी शक्ति तो जावा वारे वारे
बोह्डा हेठा आन उतरे
जोगी लामिया जटावा वाले

सोहनीया जटावा जीवे सोहने दिया तारा ने
सोहनी पट्टी वाला कहंदा खिडिया बहारा ने
शिव भोले दा नाम ओह पुकारे
बोह्डा हेठा आन उतरे
जोगी लामिया जटावा वाले


ਜੋਗੀ ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ l
ਜੋਗੀ ਲੰਮੀਆਂ ਜਟਾਵਾਂ ਵਾਲੇ,
ਗਰੂਣਾ ਝਾੜੀ ਆਣ ਉੱਤਰੇ ll
ਮੁੱਖ ਚੰਨ ਵਾਂਗੂ, ਚਮਕਾਂ ਮਾਰੇ,
ਬੋਹੜਾਂ ਹੇਠਾਂ ਆਣ ਉੱਤਰੇ l
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,,,

ਬਗ਼ਲ 'ਚ ਝੋਲੀ ਪੈਰੀਂ, "ਪਊਏ ਓਹਨਾਂ ਪਾਏ ਨੇ" l
ਕਰਨ ਦੀਦਾਰ ਲੋਕੀਂ, "ਦੂਰੋਂ ਦੂਰੋਂ ਆਏ ਨੇ" ll
ਮਾਤਾ ਰਤਨੋ, ਵਾਜ਼ਾਂ ਓਹਨੂੰ ਮਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,

ਬੋਹੜਾਂ ਹੇਠਾਂ ਆ ਕੇ ਓਹਨਾਂ, "ਧੂਣਾ ਵੀ ਲਗਾਇਆ ਏ" l
ਨਾਗਾਂ ਨੇ ਕੀਤੀ ਸੋਹਣੇ, "ਜੋਗੀ ਨੂੰ ਛਾਇਆ ਏ" ll
ਓਹਦੇ ਧੂਣੇ ਦੀ, ਭਬੂਤੀ ਲੱਖਾਂ ਤਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,

ਗਲ਼ ਚ ਸਿੰਗੀ ਹੱਥ, "ਚਿਮਟਾ ਹੈ ਸੱਜਦਾ" l
ਮੱਥੇ ਉੱਤੇ ਤਿਲਕ ਹੈ, "ਜੋਗੀ ਰੂਪ ਰੱਬ ਦਾ" ll
ਓਹਦੀ ਸ਼ਕਤੀ ਤੋਂ, ਜਾਵਾਂ ਵਾਰੇ ਵਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,

ਸੋਹਣੀਆਂ  ਜਟਾਵਾਂ ਜਿਵੇਂ, "ਸੋਨੇ ਦੀਆਂ ਤਾਰਾਂ ਨੇ" l
ਸੋਹਣੀ ਪੱਟੀ ਵਾਲਾ ਕਹਿੰਦਾ, "ਖਿੜੀਆਂ ਬਹਾਰਾਂ ਨੇ" ll
ਸ਼ਿਵ ਭੋਲੇ ਦਾ, ਨਾਮ ਓਹ ਪੁਕਾਰੇ,
ਬੋਹੜਾਂ ਹੇਠਾਂ ਆਣ ਉੱਤਰੇ,,,
ਜੋਗੀ ਲੰਮੀਆਂ ਜਟਾਵਾਂ ਵਾਲੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (421 downloads)