( ਮੈਨੂੰ ਲੜ੍ਹ ਜੋਗੀ ਦਾ ਫੜ੍ਹਿਆ, ਥੋੜੀ ਦੇਰ ਹੀ ਹੋਈ ਸੀ l
ਉਸ ਵਕਤ ਬਿਨਾਂ ਜੋਗੀ ਦੇ, ਮੇਰਾ ਹੋਰ ਨਾ ਕੋਈ ਸੀ l
ਰੱਖ ਦਿੱਤੇ ਮਾਤਾ ਰਤਨੋ ਵਾਂਗ, ਮੇਰੇ ਹੋਸ਼ ਉੜ੍ਹਾ ਕੇ* l
ਦੁੱਖ ਸਾਰੇ ਕਰਤੇ ਦੂਰ, ਨਾਥ ਮੇਰੇ ਵੇਹੜੇ ਆ ਕੇ l )
ਮੈਨੂੰ ਲੜ੍ਹ ਜੋਗੀ ਦਾ ਫੜ੍ਹਿਆ, ਥੋੜੀ ਦੇਰ ਹੀ ਹੋਈ ਸੀ l
ਉਸ ਵਕਤ ਬਿਨਾਂ ਜੋਗੀ ਦੇ, ਮੇਰਾ ਹੋਰ ਨਾ ਕੋਈ ਸੀ ll
ਰੱਖ ਦਿੱਤੇ, ਮਾਤਾ ਰਤਨੋ ਵਾਂਗ, ਮੇਰੇ ਹੋਸ਼ ਉੜ੍ਹਾ ਕੇ* ll
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll
ਜੋ ਸੁਣਿਆ ਸੀ, ਤੇਰੇ ਭਗਤਾਂ ਤੋਂ, "ਗੱਲ ਸੱਚੀ ਹੋ ਗਈ ਏ" l (ਬਾਬਾ ਜੀ)
ਤੂੰ ਯਾਰਾਂ ਦਾ ਏ, ਯਾਰ ਬਾਬਾ, "ਗੱਲ ਪੱਕੀ ਹੋ ਗਈ ਏ" ll
ਤੂੰ ਸਾਡਾ, ਸਾਬਿਤ ਕਰਤਾ, ਯਾਰੀਆਂ ਯਾਰ ਨਿਭਾ ਕੇ* l
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll
ਹੋ ਗਲ਼ੀਆਂ ਦਾ ਮੈਂ, ਕੱਖ ਜੋਗੀ, "ਤੂੰ ਕਿੱਥੇ ਪਹੁੰਚਾ ਦਿੱਤਾ" l (ਜੋਗੀਆ)
ਫਰਸ਼ੋਂ ਚੁੱਕ ਕੇ, ਅਰਸ਼ਾਂ ਦੇ ਵਿੱਚ, "ਝੂਹਮਣ ਲਾ ਦਿੱਤਾ" ll
ਔਕਾਤ ਨਹੀਂ ਸੀ, ਆਮ ਜੇਹੇ, ਅੱਜ ਜੱਗ ਤੇ ਖ਼ਾਸ ਏ* l
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll
ਹੋ,, ਸਾਡੀ ਦੁਨੀਆਂ ਤੂੰ ਏ, "ਤੇਰੇ ਵਿੱਚ ਵੱਸਦੇ ਆਂ" l (ਬਾਬਾ ਜੀ)
ਹੋ,, ਉੱਠਦੇ ਬਹਿੰਦੇ ਪਹਿਲਾਂ, "ਮੁਖ਼ ਤੇਰਾ ਹੀ ਤੱਕਦੇ ਆਂ" ll
ਨਾ ਰੱਖੀਆਂ ਥੋੜ੍ਹਾਂ, ਤੂੰ ਮੇਹਰਾਂ ਦੇ, ਮੀਂਹ ਬਰਸਾ ਤੇ* l
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll
ਹੋ ਜੋਗੀ, ਆਏ ਸਾਡੇ ਵੇਹੜੇ, ਨੀ ਮੈਂ ਫ਼ੁੱਲ ਵਰਸਾਉਂਦੀ ਆਂ ll
ਹੋ ਜੋਗੀ, ਆਏ ਸਾਡੇ ਵੇਹੜੇ, ਨੀ ਮੈਂ ਦਰਸ਼ਨ ਪਾਉਂਦੀ ਆਂ ll
ਹੋ ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ