गुफा वाले सोहणे जोगिया

ਗੁਫ਼ਾ ਵਾਲੇ ਸੋਹਣੇ ਜੋਗੀਆ,
ਕਿੱਥੇ ਲਾ ਕੇ ਬਹਿ ਗਿਆ ਡੇਰਾ l
ਵੇ ਰਤਨੋ ਦੇ ਸੋਹਣੇ ਪਾਲੀਆਂ,
ਕਿੱਥੇ ਲਾ ਕੇ ਬਹਿ ਗਿਆ ਡੇਰਾ ll
ਓ ਮੇਰਾ ਕਿਤੇ, ਚਿੱਤ ਨਾ ਲੱਗੇ* ll,
ਜਦੋਂ ਤੱਕ ਨਾ, ਦੀਦਾਰ ਹੋਵੇ ਤੇਰਾ,,,
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,,

ਤੇਰੇ ਨਾਲ ਸੁਬਾਹ ਮੇਰੀ, ਤੇਰੇ ਨਾਲ ਸ਼ਾਮ ਵੇ l
ਹਰ ਵੇਲੇ ਬੁੱਲ੍ਹੀਆਂ ਤੇ, ਰਵ੍ਹੇ ਤੇਰਾ ਨਾਮ ਵੇ ll
*ਹਰ ਸਾਹ ਦੇ, ਵਿੱਚ ਜੋਗੀਆ,
ਤੇਰੇ ਨਾਮ ਨੇ, ਲਾ ਲਿਆ ਬਸੇਰਾ,,,
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,,F

ਸਾਹਾਂ ਤੋਂ ਫ਼ਕੀਰੀ ਲਈ, ਛੱਡੀਆਂ ਨਵਾਬੀਆਂ l
ਮੇਰੀ ਤਕਦੀਰ ਦੀਆਂ, ਤੇਰੇ ਹੱਥ ਚਾਬੀਆਂ ll
*ਖੋਲ੍ਹ ਦੇ ਤੂੰ, ਬੰਦ ਜਿੰਦਰੇ,
ਜਿੰਦਗੀ 'ਚੋਂ, ਮੁਕਾ ਦੇ ਹਨੇਰਾ,,,
ਵੇ ਰਤਨੋ ਦੇ, ਸੋਹਣੇ ਪਾਲੀਆਂ,
ਕਿੱਥੇ ਲਾ ਕੇ ਬਹਿ ਗਿਆ ਡੇਰਾ l
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,, F

ਮੈਨੂੰ ਤੇ ਸਰੂਰ ਰਹਿੰਦਾ, ਸਦਾ ਤੇਰੀ ਲੋਰ ਦਾ l
ਅਸਾਂ ਨਹੀਂਓਂ ਮੱਲ੍ਹਣਾ, ਦਵਾਰਾ ਕਿਸੇ ਹੋਰ ਦਾ ll
*ਭਗਤ ਤੇਰਾ, ਰਵ੍ਹੇ ਵੱਸਦਾ,
ਵੇ ਤੇਰਾ, ਉੱਚਿਆਂ ਪਹਾੜਾਂ ਵਿੱਚ ਡੇਰਾ,,,
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,, F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (443 downloads)