ਰੱਖੀਆਂ ਮੈਂ ਆਸਾਂ ਤੇਰੇ ਉੱਤੇ ਦਾਤੀਏ,
ਕੋਈ ਨਾ ਸਹਾਰਾ ਤੇਰੇ ਬਿਨਾ ਦਾਤੀਏ,
ਚਾਹੇ ਮੈਨੂੰ ਦਰ ਦੀ ਤੂੰ ਨੌਕਰ ਬਨਾ ਲੈ ਮਾਂ,
ਹੋਕੇ ਕਮਲੀ ਮੈਂ ਦਰ ਨੱਚਾਂ ਸਾਰੀ ਰਾਤ,
ਮੈਨੂੰ ਚਰਨੀ ਲੱਗਾ ਲੈ ਮਾਂ ॥
ਪਾਇਆ ਮੈਂ ਪ੍ਰੀਤਾਂ ਮਾਏ ਤੇਰੇ ਨਾਲ ਗੁੜੀਆਂ,
ਪਾਵੀ ਨਾ ਤੂੰ ਭਗਤਾਂ ਤੋਂ ਕਦੇ ਵੀ ਮਾਂ ਦੂਰੀਆਂ,
ਆਪਣੇ ਹੀ ਰੰਗ ਵਿਚ ਮੈਨੂੰ ਚਾਹੇ ਰੰਗ ਮਾਂ,
ਹੋਕੇ ਕਮਲੀ ਮੈਂ ਦਰ ਨੱਚਾਂ ਸਾਰੀ ਰਾਤ
ਮੈਂਨੂੰ ਚਰਨੀ ਲੱਗਾ ਲੈ ਮਾਂ ॥
ਸਾਰੇ ਜੱਗ ਨਾਲੋਂ ਸੋਹਣਾ ਤੇਰਾ ਹੀ ਦੁਆਰਾ ਮਾਂ,
ਜੱਗ ਭਾਵੇਂ ਭੁੱਲ ਜਾਵੇ ਤੈਨੂੰ ਨਾ ਭੁਲਾਵਾਂ ਮਾਂ,
ਸੁੱਤੇ ਹੋਏ ਭਾਗ ਤੂੰ ਜਗਾਦੇ ਮੇਹਰਾਵਾਲੀ ਮਾਂ,
ਹੋਕੇ ਕਮਲੀ ਮੈਂ ਦਰ ਨੱਚਾਂ ਸਾਰੀ ਰਾਤ.
ਮੈਨੂੰ ਚਰਨੀ ਲੱਗਾ ਲੈ ਮਾਂ॥
ਆਪਣੀ ਰਜ਼ਾ ਦੇ ਵਿਚ ਮੈਨੂੰ ਮਾਏ ਰੱਖ ਲੈ,
ਨਰਿੰਦਰ ਨਿਸ਼ਾਦ ਦੇ ਮਾਂ ਅਵਗੁਣ ਢੱਕ ਲੈ,
ਸੌਰਵ ਨਿਮਾਣੇ ਤੇ ਵੀ ਕਰੀ ਮੇਹਰਬਾਨੀ ਮਾਂ,
ਹੋਕੇ ਕਲਮੀ ਮੈਂ ਦਰ ਨਾਚਾਂ ਸਾਰੀ ਰਾਤ,
ਮੈਨੂੰ ਚਰਨੀ ਲੱਗਾ ਲੈ ਮਾਂ........