ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ

ਜੋਗੀ ਦੇ, ਦਵਾਰ ਖੁੱਲ੍ਹੇ, ਕਰ ਲਓ, ਦੀਦਾਰ ਖੁੱਲ੍ਹੇ ॥
ਜੋਗੀ ਹੈ, ਮੇਹਰਾਂ ਕਰਦਾ, ਭਗਤਾਂ ਦੀ, ਝੋਲੀ ਭਰਦਾ ॥,
ਉਸਦੇ, ਭੰਡਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਸਾਲ ਦੇ ਪਿੱਛੋਂ, ਚੇਤ ਦਾ ਮੇਲਾ, "ਖੁਸ਼ੀਆਂ ਲੈ ਕੇ ਆਇਆ" ।
ਨਾਥ ਦੇ ਭਗਤਾਂ, ਦਰ ਤੇ ਆ ਕੇ, "ਭੰਗੜਾ ਖ਼ੂਬ ਹੈ ਪਾਇਆ" ॥
ਝੰਡੇ, ਦਰਬਾਰ ਝੁੱਲ੍ਹੇ, ਕਰ ਲਓ, ਦੀਦਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਦਿਓਟ ਗੁਫ਼ਾ ਤੇ, ਲੱਗੀਆਂ ਰੌਣਕਾਂ, "ਰਹਿਮਤਾਂ ਚਾਰ ਚੁਫ਼ੇਰੇ" ।  
ਸ਼ਿਵ ਦੀ ਸੱਚੀ, ਜੋਤ ਗੁਫਾ ਵਿੱਚ, "ਕਰਦੀ ਦੂਰ ਹਨ੍ਹੇਰੇ" ॥
ਰਸਤੇ, ਪਹਾੜ ਖੁੱਲ੍ਹੇ, ਕਰ ਲਓ, ਦੀਦਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਮਾਂ ਰਤਨੋ ਦੇ, ਲਾਲ ਨੇ ਪਾਪੀ, "ਬਾਂਹੋ ਫੜ੍ਹ ਫੜ੍ਹ ਤਾਰੇ" ।
ਕੋਮਲ ਬੰਗਿਆਂ, ਵਾਲਾ ਆਖੇ, "ਪਾ ਲਓ ਆਪ ਮੁਹਾਰੇ" ॥
ਸਾਰਾ, ਸੰਸਾਰ ਭੁੱਲੇ, ਕਰ ਲਓ, ਦੀਦਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (302 downloads)