मेरे बाबा जी सानू आपने नाल जोड़ों

मेरे बाबा जी सानू आपने नाल जोड़ों,
सानू चरणा नाल जोड़ियों,
भगती मंगदे हां सानू खाली ना मोड़ो,
सानू खाली ना मोड़ियो,
मेरे बाबा जी सानू.....

लखा पाप गुनाह ने मेरे,
कीहदी कीहदी माफ़ी मंगा,
ऐबा नाल मैं भरया होया,
जानी जान नू कहंदा संगा,
इस दुनियादारी दी मोह, ममता नू तोड़ो,
मोह ममता नू तोड़ियो,
मेरे बाबा जी सानू.....

ऐसी किरपा कर दो जोगी,
सुबह शाम नाम तेरा लईये,
ओखे सोखे वेले हरदम,
राज़ी रज़ा तेरी विच रहिये,
सानु छड्ड के पतना ते बेड़ी, अपनी ना तोरो,
बेड़ी अपनी ना तोरियो,
मेरे बाबा जी सानू.....

नौकर रख लो दर दे सानू,
गल विच पा देयो नाम दा गहना,
सच्चे सेवक बन के रहांगे,
डोलोवाल नरेश दा कहना,
जद मीर बुलावे जी उसे वेले ही बोड़ो,
उसे वेले ही बोहड़ियो.....  

जय जय बाबा बालक नाथ,
दे देयो सानू अपना साथ,
पौणाहारी दुधाधारी,
तेरे नाम दी चढ़ी खुमारी,
झोली वाला चिमटे वाला,
खोले बंद किस्मत दा ताला,
बालक रुपी मोर सवारी,
जिसने सारी दुनिया तारी,
भगती मंगदे हां सानू खाली ना मोड़ो,
सानू खाली ना मोड़ियो,
मेरे बाबा जी सानू.....



ਮੇਰੇ, ਬਾਬਾ ਜੀ ਸਾਨੂੰ, ਆਪਣੇ ਨਾਲ ਜੋੜੋ
ਸਾਨੂੰ, ਚਰਨਾਂ ਨਾਲ ਜੋੜਿਓ ll
ਭਗਤੀ, ਮੰਗਦੇ ਹਾਂ ਸਾਨੂੰ, ਖ਼ਾਲੀ ਨਾ ਮੋੜੋ
ਸਾਨੂੰ, ਖ਼ਾਲੀ ਨਾ ਮੋੜਿਓ ll
ਮੇਰੇ, ਬਾਬਾ ਜੀ ਸਾਨੂੰ, ਆਪਣੇ,,,,,,,,,,,

ਲੱਖਾਂ ਪਾਪ ਗ਼ੁਨਾਹ ਨੇ ਮੇਰੇ l
ਕੀਹਦੀ ਕੀਹਦੀ ਮਾਫ਼ੀ ਮੰਗਾਂ l
ਐਬਾਂ ਨਾਲ ਮੈਂ ਭਰਿਆ ਹੋਇਆ l
ਜਾਣੀ ਜਾਣ ਨੂੰ ਕਹਿੰਦਾ ਸੰਗਾਂ l
ਇਸ, ਦੁਨੀਆਂਦਾਰੀ ਦੀ ਮੋਹ, ਮਮਤਾ ਨੂੰ ਤੋੜੋ
ਮੋਹ, ਮਮਤਾ ਨੂੰ ਤੋੜਿਓ,,,
ਮੇਰੇ, ਬਾਬਾ ਜੀ ਸਾਨੂੰ, ਆਪਣੇ,,,,,,,,,,,

ਐਸੀ ਕਿਰਪਾ ਕਰ ਦੋ ਜੋਗੀ l
ਸੁਬ੍ਹਾ ਸ਼ਾਮ ਨਾਂਅ ਤੇਰਾ ਲਈਏ l
ਔਖੇ ਸੌਖੇ ਵੇਲੇ ਹਰਦਮ l
ਰਾਜ਼ੀ ਰਜ਼ਾ ਤੇਰੀ ਵਿੱਚ ਰਹੀਏ l
ਸਾਨੂੰ, ਛੱਡ ਕੇ ਪੱਤਣਾਂ ਤੇ ਬੇੜੀ, ਆਪਣੀ ਨਾ ਤੋਰੋ
ਬੇੜੀ, ਆਪਣੀ ਨਾ ਤੋਰਿਓ,,,
ਮੇਰੇ, ਬਾਬਾ ਜੀ ਸਾਨੂੰ, ਆਪਣੇ,,,,,,,,,,,

ਨੌਕਰ ਰੱਖ ਲਓ ਦਰ ਦੇ ਸਾਨੂੰ l
ਗਲ਼ ਵਿੱਚ ਪਾ ਦਿਓ ਨਾਮ ਦਾ ਗਹਿਣਾ l
ਸੱਚੇ ਸੇਵਕ ਬਣਕੇ ਰਹਾਂਗੇ l
ਡੋਲੋਵਾਲ ਨਰੇਸ਼ ਦਾ ਕਹਿਣਾ l
ਜਦ, ਮੀਰ ਬੁਲਾਵੇ ਜੀ ਉਸੇ, ਵੇਲੇ ਹੀ ਬੋਹੜੋ
ਉਸੇ, ਵੇਲੇ ਹੀ ਬੋਹੜਿਓ,,,
 
ਜੈ ਜੈ ਬਾਬਾ ਬਾਲਕ ਨਾਥ l
ਦੇ ਦਿਓ ਸਾਨੂੰ ਆਪਣਾ ਸਾਥ l
ਪੌਣਾਹਾਰੀ ਦੁੱਧਾਧਾਰੀ l
ਤੇਰੇ ਨਾਮ ਦੀ ਚੜ੍ਹੀ ਖ਼ੁਮਾਰੀ l
ਝੋਲੀ ਵਾਲਾ ਚਿਮਟੇ ਵਾਲਾ l
ਖੋਲ੍ਹੇ ਬੰਦ ਕਿਸਮਤ ਦਾ ਤਾਲਾ l
ਬਾਲਕ ਰੂਪੀ ਮੋਰ ਸਵਾਰੀ l
ਜਿਸਨੇ ਸਾਰੀ ਦੁਨੀਆਂ ਤਾਰੀ l
ਭਗਤੀ, ਮੰਗਦੇ ਹਾਂ ਸਾਨੂੰ, ਖ਼ਾਲੀ ਨਾ ਮੋੜੋ ਸਾਨੂੰ,
ਖ਼ਾਲੀ ਨਾ ਮੋੜਿਓ ll
ਮੇਰੇ, ਬਾਬਾ ਜੀ ਸਾਨੂੰ, ਆਪਣੇ/ਚਰਨਾਂ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (559 downloads)