महाँवीर दा नाम ध्याईए

ਜੈਕਾਰਾ ਏ ਵੀਰ ਬਜਰੰਗੀ,,,
ਹਰ ਹਰ ਮਹਾਂਦੇਵ l

ਮਹਾਂਵੀਰ, ਦਾ ਨਾਮ ਧਿਆਈਏ,
ਮਸਤਕ, ਤਿਲਕ ਸਿੰਧੂਰ ਲਗਾਈਏ ll,,
*ਸ਼ਰਧਾ, ਨਾਲ ਆਰਤੀ ਗਈਏ,
ਨਾਮ ਦਾ, ਬੋਲ ਜੈਕਾਰਾ ਏ,
ਜੈ ਬਜਰੰਗੀ, ਸੰਕਟ ਮੋਚਨ, ਨਾਮ ਤੁਮ੍ਹਾਰਾ ਏ ll

ਸ਼ੰਕਰ, ਰੁਦ੍ਰ ਰੂਪ ਬਣ ਆਇਆ,
ਵੀਰ ਬਜਰੰਗੀ, ਨਾਮ ਧਰਾਇਆ ll,,
*ਸ਼੍ਰੀ, ਰਾਮ ਦਾ ਦੂਤ ਕਹਾਇਆ,
ਪਵਨ ਸੁਤ, ਰਾਜ ਦੁਲਾਰਾ ਏ,
ਜੈ ਬਜਰੰਗੀ, ਸੰਕਟ ਮੋਚਨ, ਨਾਮ ਤੁਮ੍ਹਾਰਾ ਏ ll

ਸੰਜੀਵਨੀ, ਬੂਟੀ ਜਦ ਲਿਆਇਆ,
ਪਰਬਤ, ਹੱਥ ਤੇ ਉਠਾਇਆ ll,,
*ਛਾਤੀ, ਨਾਲ ਰਾਮ ਨੇ ਲਾਇਆ,
ਕੀਤਾ, ਚਮਤਕਾਰਾ ਏ,
ਜੈ ਬਜਰੰਗੀ, ਸੰਕਟ ਮੋਚਨ, ਨਾਮ ਤੁਮ੍ਹਾਰਾ ਏ ll

ਪ੍ਰਗਟ, ਹੋਏ ਸੀ ਜਦ ਬਾਲਾ,
ਸਲਾਸਰ ਮੇਂ, ਮੰਦਿਰ ਨਿਰਾਲਾ ll,,
*ਸੇਵਕ, ਮੋਹਨ ਸੀ ਭੋਲਾ ਭਾਲਾ,
ਮਹਾਂਵੀਰ ਦਾ, ਪਿਆਰਾ ਏ,
ਜੈ ਬਜਰੰਗੀ, ਸੰਕਟ ਮੋਚਨ, ਨਾਮ ਤੁਮ੍ਹਾਰਾ ਏ ll

ਕਹੇ, ਰਮੇਸ਼ਵਰ ਦਾਸ ਲਿਖ਼ਾਰੀ,
ਤੇਰੀ, ਮਹਿਮਾ ਜੱਗੋਂ ਨਿਆਰੀ ll,,
*ਯੋਧਾ, ਸੂਰਵੀਰ ਬਲਕਾਰੀ,
ਕਈ, ਦੈਂਤਾਂ ਨੂੰ ਮਾਰਾ ਏ,
ਜੈ ਬਜਰੰਗੀ, ਸੰਕਟ ਮੋਚਨ, ਨਾਮ ਤੁਮ੍ਹਾਰਾ ਏ ll

ਜੈਕਾਰਾ ਏ ਵੀਰ ਬਜਰੰਗੀ,,,
ਹਰ ਹਰ ਮਹਾਂਦੇਵ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (476 downloads)