मेरा बाबा नानक

ਹੋ ਕਣ ਕਣ ਦੇ ਵਿੱਚ, ਵੱਸਦਾ ਦਾਤਿਆ, ਲੋਕ ਸੁਣੇ ਮੈਂ ਕਹਿੰਦੇ l
ਪਰ ਮੈਨੂੰ, ਕਿਤੇ ਨਜ਼ਰ ਨਾ ਆਵੇ, ਨੈਣ ਤਰਸਦੇ ਰਹਿੰਦੇ ll
*ਹੌਲੀ ਹੌਲੀ, ਚਰਨਾਂ ਦੇ ਨਾਲ, ਜੋੜ ਜ਼ਮਾਨੇ ਨੂੰ ll,
ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ ll

ਹੋ ਸਾਰੀ ਸ਼੍ਰਿਸ਼ਟੀ, ਸਾਜ਼ੀ ਤੇਰੀ, ਨਾ ਨੈਣਾਂ ਨੀਰ ਬਹਾਵੇ l
ਤੇਰੀ ਖ਼ਲਕਤ, ਉੱਤੇ ਮਾਲਕਾ, ਕਦੀ ਨਾ ਸੰਕਟ ਆਵੇ ll
*ਹੋ 'ਨਾਮ ਤੇਰੇ ਬਿਨ, ਕੀ ਚਾਹੀਦਾ, ਹੋਰ ਜ਼ਮਾਨੇ ਨੂੰ ll,
ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ ll

ਹਾਏ ਮੇਰਾ ਮੁਝ ਮੇਂ, ਕੁਛ ਨਾਹੀਂ ਹੈ, ਜੋ ਕੁਛ ਹੈ ਸੋ ਤੇਰਾ l
ਮੈਂ ਕਿੰਨਾ ਹੀ, ਉੱਚਾ ਹੋ ਜਾਵਾਂ, ਪਰ ਚੇਤਾ ਭੁੱਲਾਂ ਨਾ ਤੇਰਾ ll
*ਹੋ 'ਝੂਠ ਦੇ ਰਸਤੇ, ਪੈ ਗਿਆ ਆ ਕੇ, ਮੋੜ ਜ਼ਮਾਨੇ ਨੂੰ ll,
ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ ll

ਕਿਓਂ ਚੜ੍ਹੀ ਜਵਾਨੀ, ਖਿੱਚਦੀ ਦਾਤਿਆ, ਚਿੱਟਾ ਅਤੇ ਸਮੈਕਾਂ l
ਜਦ ਨਾਮ ਤੇਰੇ ਦੀਆਂ, ਘਰ ਘਰ ਵਿੱਚੋਂ, ਆਵਣ ਬਾਬਾ ਮਹਿਕਾਂ ll
*ਹਾਏ 'ਨਾਮ ਤੇਰੇ ਦੀ, ਚੜ੍ਹੀ ਰਹੇ ਬਸ, ਲੋੜ ਜ਼ਮਾਨੇ ਨੂੰ ll,
ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ llll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (486 downloads)