ਬੱਚਿਆਂ ਦੇ ਦੁੱਖੜੇ ਭਾਰੇ, ਜਾਂਦੇ ਨਾ ਕਦੇ ਸਹਾਰੇ ll
ਏਹੋ ਦੁੱਖ, ਮਾਪਿਆਂ ਨੂੰ ਮਾਰਦਾ ਵੇ ਰਤਨੋ, ਰੋ ਰੋ ਕੁਰਲਾਵੇ,,,
ਭੁੱਲ ਗਿਆ ਚੇਤਾ ਮਾਂ ਦੇ, ਪਿਆਰ ਦਾ ਵੇ ਰਤਨੋ, ਰੋ ਰੋ ਕੁਰਲਾਵੇ ll
^ਯਾਦ ਹੈ ਆਉਂਦੇ ਕੌਤਕ, ਕੀਤੇ ਕਮਾਲ ਵੇ ll
^ਛੱਡ ਕੇ ਤੂੰ ਤੁਰ ਗਿਆ ਬੱਚਾ, ਲੈ ਚੱਲ ਨਾਲ ਵੇ ll
ਜਿੱਥੇ ਬੈਠਾ, ਆਪ ਗਊਆਂ ਚਾਰਦਾ ਵੇ ਰਤਨੋ, ਰੋ ਰੋ ਕੁਰਲਾਵੇ,,,
ਭੁੱਲ ਗਿਆ ਚੇਤਾ ਮਾਂ ਦੇ, ਪਿਆਰ ਦਾ ਵੇ ਰਤਨੋ, ਰੋ ਰੋ ਕੁਰਲਾਵੇ ll
^ਅੱਖੀਆਂ 'ਚੋਂ ਦਿੱਸਦਾ ਨਹੀਂਓਂ, ਰਾਹ ਕੋਈ ਬੰਨ੍ਹਾਂ ਵੇ ll
^ਬੱਦਲਾਂ ਦੇ ਓਹਲੇ ਹੋ ਗਿਆ, ਪੁੰਨਿਆਂ ਦਿਆਂ ਚੰਨਾਂ ਵੇ ll
ਵੇਖ ਲੈ, ਹਨ੍ਹੇਰਾ ਵਾਜ਼ਾਂ ਮਾਰਦਾ ਵੇ ਰਤਨੋ, ਰੋ ਰੋ ਕੁਰਲਾਵੇ,,,
ਭੁੱਲ ਗਿਆ ਚੇਤਾ ਮਾਂ ਦੇ, ਪਿਆਰ ਦਾ ਵੇ ਰਤਨੋ, ਰੋ ਰੋ ਕੁਰਲਾਵੇ ll
^ਦਿਲ ਦੀਆਂ ਦਿਲ ਵਿੱਚ ਰਹੀਆਂ, ਕਿਸੇ ਨੂੰ ਜਾ ਨਾ ਕਹੀਆਂ ll
^ਪੁੱਛਦੇ ਨੇ ਲੋਕੀਂ ਮੈਨੂੰ, ਤਾਹਨੇ ਪਏ ਮਾਰਨ ਸਈਆਂ ll
ਤੋੜ ਗਿਆ, ਦਿਲ ਜੱਗ ਤਾਰਦਾ ਵੇ ਰਤਨੋ, ਰੋ ਰੋ ਕੁਰਲਾਵੇ,,,
ਭੁੱਲ ਗਿਆ ਚੇਤਾ ਮਾਂ ਦੇ, ਪਿਆਰ ਦਾ ਵੇ ਰਤਨੋ, ਰੋ ਰੋ ਕੁਰਲਾਵੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ