सारिया नू बाबा बैठा सुख वंडदा,
ताहियो दर आउंदे, दुखिये बथेरे,
तेरा केहड़ा जोगिया वे मूल लगदा,
खैर पा दे तू, झोली दे विच मेरे,
सारिया नू बाबा बैठा सुख वंडदा......
झोली विच पा दे, मेरे लाल जोगिया,
मैनु भी मिला दे, जग नाल जोगिया,
डूबदेया नू बाबा तू सहारे देंदा ए,
नाले लाउँदा ए, किनारे पार बेड़े,
सारिया नू बाबा बैठा सुख वंडदा......
मान तेरे उत्ते गल ताहियो आखी आ,
देदे तू मुरादा गुफा दिया वासिया,
मोड़ी ना तू खाली, दर आये मंगते,
जो खड़े ने गुफा ते आके तेरे,
सारिया नू बाबा बैठा सुख वंडदा......
चेत दे महीने तेरा मेला आउना ए,
भगता ने आके गुणगान गाउना ए,
रख के भरोसा मैं भी आया दर ते,
सुत्ते भाग जगा दे मेरे,
सारिया नू बाबा बैठा सुख वंडदा......
कर्मजीत नू देदे इक लाल जोगिया,
मेहरा वाले छीटे ओहते मार जोगिया,
ओहना विच मैनु खड़ा होन करदे,
ताहने मारदे ने लोकि मैनु जेहड़े,
सारिया नू बाबा बैठा सुख वंडदा......
ਸਾਰਿਆਂ ਨੂੰ ਬਾਬਾ, ਬੈਠਾ ਸੁੱਖ ਵੰਡਦਾ,
ਤਾਹੀਓਂ ਦਰ ਆਉਂਦੇ, ਦੁਖੀਏ ਵਥੇਰੇ ll
ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ,
ਖ਼ੈਰ ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,
ਝੋਲੀ ਵਿੱਚ ਪਾ ਦੇ, ਮੇਰੇ ਲਾਲ ਜੋਗੀਆ,
ਮੈਨੂੰ ਵੀ ਮਿਲਾ ਦੇ, ਜੱਗ ਨਾਲ ਜੋਗੀਆ ll
ਡੁੱਬਦਿਆਂ ਨੂੰ ਬਾਬਾ ਤੂੰ, ਸਹਾਰੇ ਦੇਂਦਾ ਏ,
ਨਾਲੇ ਲਾਉਂਦਾ ਏ, ਕਿਨਾਰੇ ਪਾਰ ਬੇੜੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F
ਮਾਣ ਤੇਰੇ ਉੱਤੇ, ਗੱਲ ਤਾਂਹੀਓਂ ਆਖੀ ਆ,
ਦੇ ਦੇ ਤੂੰ ਮੁਰਾਦਾਂ, ਗੁਫ਼ਾ ਦਿਆ ਵਾਸੀਆ ll
ਮੋੜੀ ਨਾ ਤੂੰ ਖ਼ਾਲੀ, ਦਰ ਆਏ ਮੰਗਤੇ,
ਜੋ ਖੜੇ ਨੇ, ਗੁਫ਼ਾ ਤੇ ਆ ਕੇ ਤੇਰੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F
ਚੇਤ ਦੇ ਮਹੀਨੇ, ਤੇਰਾ ਮੇਲਾ ਆਉਣਾ ਏ,
ਭਗਤਾਂ ਨੇ ਆ ਕੇ, ਗੁਣਗਾਣ ਗਾਉਣਾ ਏ ll
ਰੱਖ ਕੇ ਭਰੋਸਾ ਮੈਂ ਵੀ, ਆਇਆ ਦਰ ਤੇ,
ਸੁੱਤੇ, ਭਾਗ ਜਗਾ ਦੇ ਮੇਰੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F
ਕਰਮਜੀਤ ਨੂੰ ਦੇ ਦੇ, ਇੱਕ ਲਾਲ ਜੋਗੀਆ,
ਮੇਹਰਾਂ ਵਾਲੇ ਛਿੱਟੇ, ਓਹਤੇ ਮਾਰ ਜੋਗੀਆ ll
ਓਹਨਾਂ ਵਿੱਚ ਮੈਨੂੰ, ਖੜਾ ਹੋਣ ਕਰਦੇ,
ਤਾਹਨੇ ਮਾਰਦੇ ਨੇ, ਲੋਕੀਂ ਮੈਨੂੰ ਜੇਹੜੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F
ਰਚਨਾਕਾਰ- ਕਰਮਜੀਤ ਧੂਤੀ
ਅਪਲੋਡਰ- ਅਨਿਲਰਾਮੂਰਤੀਭੋਪਾਲ