ਲੋਰੀਆਂ ਲੈ ਜੋਗੀ ਦੁਆਵੇ ਲੋਰੀਆਂ

ਲੋਰੀਆਂ ਲੈ ਜੋਗੀ ਦੁਆਵੇ ਲੋਰੀਆਂ
=======================
ਲੋਰੀਆਂ ਲੈ,,, ਜੋਗੀ ਦੁਆਵੇ ਲੋਰੀਆਂ,
ਤੂੰ ਭਗਤਾ, ਲੋਰੀਆਂ ਲੈ ll
ਲੋਰੀਆਂ ਲੈ,,, ਨਾਥ ਦੁਆਵੇ ਲੋਰੀਆਂ,
ਤੂੰ ਭਗਤਾ, ਲੋਰੀਆਂ ਲੈ ll

ਏਹ ਲੋਰੀ, ਮਾਈ ਰਤਨੋ ਦੁਆਵੇ l
ਹਿੱਕ ਤੇਰੀ ਤੇ, ਪੰਜਾ ਲਾਵੇ ll
ਜੀਣ, ਭਰਾਵਾਂ ਦੀਆਂ ਜੋੜੀਆਂ,
ਤੂੰ ਭਗਤਾ, ਲੋਰੀਆਂ ਲੈ,,,
ਲੋਰੀਆਂ ਲੈ,,, ਜੋਗੀ ਦੁਆਵੇ,,,,,,,,,F

ਰੋਟ ਮਣੀ, ਪ੍ਰਸ਼ਾਦ ਬਣਾ ਲੈ l
ਗੁਫ਼ਾ ਤੇ ਜਾ ਕੇ, ਦਰਸ਼ ਪਾ ਲੈ ll
ਭਰਦਾ, ਨਾਥ ਮੇਰਾ ਝੋਲੀਆਂ,
ਤੂੰ ਭਗਤਾ, ਲੋਰੀਆਂ ਲੈ,,,
ਲੋਰੀਆਂ ਲੈ,,, ਜੋਗੀ ਦੁਆਵੇ,,,,,,,,,F

ਏਹ ਲੋਰੀ, ਸ਼ਿਵ ਭੋਲ਼ਾ ਦੁਆਵੇ l
ਲੱਖਾਂ ਦੇ ਵਿੱਚ, ਤੈਨੂੰ ਖਿਡਾਵੇ ll
ਜਿੰਨੀਆਂ ਵੀ, ਦੇ ਦੇਈਏ ਥੋੜੀਆਂ,
ਤੂੰ ਭਗਤਾ, ਲੋਰੀਆਂ ਲੈ,,,
ਲੋਰੀਆਂ ਲੈ,,, ਜੋਗੀ ਦੁਆਵੇ,,,,,,,,,F

ਸੀਸ ਜੋਗੀ ਦੇ, ਜਟਾਂ ਸੁਨਹਿਰੀ l
ਨਾਥ ਮੇਰੇ ਦੀ, ਰਮਜ਼ ਹੈ ਗਹਿਰੀ ll
ਗੱਲਾਂ, ਸੋਹਣੀ ਨੇ ਜੋੜੀਆਂ,
ਤੂੰ ਭਗਤਾ, ਲੋਰੀਆਂ ਲੈ,,,
ਲੋਰੀਆਂ ਲੈ,,, ਜੋਗੀ ਦੁਆਵੇ,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (227 downloads)