मेरे लाडले लाल दे लाल

ਮੇਰੇ ਲਾਡਲੇ, ਲਾਲ ਦੇ ਲਾਲ xll
^ਸਦਕੇ, ਮੈਂ ਜਾਵਾਂ,,,
ਦੱਸੋ ਖੋਲ੍ਹ ਕੇ, ਦਿਲਾਂ ਦਾ ਹਾਲ ll,
^ਸਦਕੇ, ਮੈਂ ਜਾਵਾਂ,,,
ਮੇਰੇ ਲਾਡਲੇ, ਲਾਲ ਦੇ ਲਾਲ xll

ਸੂਬੇ ਨੇ ਕਚਹਿਰੀ ਵਿੱਚ*, ਕਹਿਰ ਕੀ ਗੁਜ਼ਾਰਿਆ xll
ਚੰਗਾ ਹੋਇਆ ਬੀਬਾ, ਤੁਸਾਂ ਹੌਂਸਲਾ ਨਹੀਂ ਹਾਰਿਆ l
ਤੁਹਾਡੇ ਚੇਹਰਿਆਂ ਤੇ, ਵੱਖਰਾ ਜਲਾਲ ll,
^ਸਦਕੇ, ਮੈਂ ਜਾਵਾਂ,,,
ਮੇਰੇ ਲਾਡਲੇ, ਲਾਲ ਦੇ ਲਾਲ xll

ਵੱਡੇ ਵੀਰ ਤੁਸਾਂ ਦੇ*, ਸ਼ਹੀਦ ਹੋਏ ਹੱਸ ਕੇ xll
ਹੋਣੀ ਨੇ ਕਲੇਜ਼ੇ ਤੀਰ, ਮਾਰੇ ਹੱਸ ਹੱਸ ਕੇ l
ਬੜੀ ਔਖੀ, ਸਿੱਖੀ ਦੀ ਘਾਲ ll,
^ਸਦਕੇ, ਮੈਂ ਜਾਵਾਂ,,,
ਮੇਰੇ ਲਾਡਲੇ, ਲਾਲ ਦੇ ਲਾਲ xll

ਹਾਏ ਮੇਰੇ ਲਾਡਲੇ*, ਜ਼ਲਾਦ ਕੋਲੋਂ ਆਏ ਨੇ xll
ਅੱਗ ਦੇ ਪਲੀਤੇ, ਕੀਹਨੇ ਹੱਥਾਂ ਵਿੱਚ ਲਾਏ ਨੇ
ਕਿੰਝ ਬੀਤੀ, ਤੁਸਾਂ ਦੇ ਨਾਲ ll,
^ਸਦਕੇ, ਮੈਂ ਜਾਵਾਂ,,,
ਮੇਰੇ ਲਾਡਲੇ, ਲਾਲ ਦੇ ਲਾਲ xll

ਸੂਬੇ ਦੀ ਕਚਹਿਰੀ ਵਿੱਚ*, ਜ਼ਰਾ ਵੀ ਨਾ ਡੋਲਿਓ xll
ਵਾਹਿਗੁਰੂ ਵਾਹਿਗੁਰੂ, ਵਾਰ ਵਾਰ ਬੋਲਿਓ l
ਨਾਲੇ ਦਾਦੇ ਵੱਲ, ਰਖਿਓ ਖਿਆਲ ll,
^ਸਦਕੇ, ਮੈਂ ਜਾਵਾਂ,,,
ਮੇਰੇ ਲਾਡਲੇ ਲਾਲ ਦੇ ਲਾਲ xll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (563 downloads)