ਕਲਗੀਧਰ ਦਸ਼ਮੇਸ਼ ਪਿਤਾ ਜੇਹਾ,
ਦੁਨੀਆਂ ਤੇ ਕੋਈ ਹੋਇਆ ਨਾ
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ ll,
ਇੱਕ ਵੀ ਲਾਲ ਲਕੋਇਆ ਨਾ,,,
ਕਲਗੀਧਰ ਦਸ਼ਮੇਸ਼ ਪਿਤਾ ਜੇਹਾ ll
ਜਿਸਦੀ ਤੇਗ ਦੀ ਧਾਰ ਦੇ ਅੱਗੇ ll,
ਜ਼ਾਲਮ ਕੋਈ ਖਲੋਇਆ ਨਾ,
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ ll,
ਇੱਕ ਵੀ ਲਾਲ ਲਕੋਇਆ ਨਾ,,,
ਕਲਗੀਧਰ ਦਸ਼ਮੇਸ਼ ਪਿਤਾ,,,,,,,,,,F
ਦੁਨੀਆਂ ਵਿੱਚ ਅਵਤਾਰ ਵੀ ਆਏ l
ਦਾਤੇ ਤੇ ਬਲਕਾਰ ਵੀ ਆਏ ll
ਧਰਮ ਕਰਮ ਦਾ ਬੀਜ਼ ਕਿਸੇ ਨੇ,
ਸਤਿਗੁਰ ਵਾਝੋਂ ਬੋਇਆ ਨਾ,
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ ll,
ਇੱਕ ਵੀ ਲਾਲ ਲਕੋਇਆ ਨਾ,,,
ਕਲਗੀਧਰ ਦਸ਼ਮੇਸ਼ ਪਿਤਾ,,,,,,,F
ਦੁਖੀ ਪੰਡਿਤ ਕਸ਼ਮੀਰ ਦੇ ਆਏ l
ਪੀੜ੍ਹਾਂ ਭਰੇ ਦਿਲ ਚੀਰਦੇ ਆਏ ll
ਨੌਵੇਂ ਪਿਤਾ ਦੇ ਵਾਝੋਂ ਗ਼ਮ ਦਾ,
ਸੇਕ ਕਿਸੇ ਨੂੰ ਹੋਇਆ ਨਾ,
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ ll,
ਇੱਕ ਵੀ ਲਾਲ ਲਕੋਇਆ ਨਾ,,,
ਕਲਗੀਧਰ ਦਸ਼ਮੇਸ਼ ਪਿਤਾ,,,,,,,F
ਮਾਛੀਵਾੜੇ ਕੀਤਾ ਸੂਲਾਂ ਤੇ ਡੇਰਾ l
ਯਾਰੜੇ ਦਾ ਸਾਨੂੰ ਸੱਥਰ ਚੰਗੇਰਾ ll
ਯਾਦ ਕਿਸੇ ਦੀ ਅੰਦਰ ਸਫ਼ਰੀ,
ਪਲਕਾਂ ਦਾ ਬੂਹਾ ਢੋਇਆ ਨਾ,
ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ ll,
ਇੱਕ ਵੀ ਲਾਲ ਲਕੋਇਆ ਨਾ,,,
ਕਲਗੀਧਰ ਦਸ਼ਮੇਸ਼ ਪਿਤਾ,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ