तीर्था ते न्हौण वालेया

ਤੇਰੇ ਅੰਦਰੋਂ lll, ਮੈਲ ਨਾ ਜਾਵੇ,
ਤੀਰਥਾਂ ਤੇ, ਨਾਹਣ ਵਾਲਿਆ ll
ਕਾਹਤੋਂ ਉੱਤੋਂ ਉੱਤੋਂ ਕਰਦਾ ਏ ਦਿਖਾਵੇ ll,
ਤੀਰਥਾਂ ਤੇ, ਨਾਹਣ ਵਾਲਿਆ,,,
ਤੇਰੇ ਅੰਦਰੋਂ ll, ਮੈਲ ਨਾ ਜਾਵੇ,,,,,,,,,,,,

ਇੱਕ ਪਾਸੇ ਕਰਦਾ ਏ, ਦਿਨ ਰਾਤ ਪਾਠ ਵੇ l
ਦੂਜੇ ਪਾਸੇ ਕਾਹਦੇ ਲਈ, ਕਮਾਈ ਜਾਵੇ ਪਾਪ ਵੇ ll
ਮੂੰਹੋਂ ਮਿੱਠਾ ਬੋਲੇ, ਰੱਖੇ ਦਿਲ ਵਿੱਚ ਖੋਟ ll,
ਏਹ ਕੰਮ ਨਾ, ਰਤਾ ਵੀ ਤੈਨੂੰ ਭਾਵੇ,
ਤੀਰਥਾਂ ਤੇ, ਨਾਹਣ ਵਾਲਿਆ,,,
ਤੇਰੇ ਅੰਦਰੋਂ, ਮੈਲ ਨਾ ਜਾਵੇ,,,,,,,,,,,,

ਮਾਰ ਮਾਰ ਠੱਗੀਆਂ ਜੋ, ਪੈਸਾ ਤੂੰ ਕਮਾਇਆ ਏ l
ਅੰਤ ਵੇਲੇ ਦੱਸ ਏਹਨੇ, ਪਾਰ ਕੇਹਨੂੰ ਲਾਇਆ ਏ ll
ਹਰ ਇੱਕ ਛੈਅ, ਏਥੇ ਝੂਠ ਦਾ ਪਸਾਰਾ ll,
ਤੈਨੂੰ ਬੰਦਿਆ, ਸਮਝ ਨਾ ਆਵੇ,
ਤੀਰਥਾਂ ਤੇ, ਨਾਹਣ ਵਾਲਿਆ,,,
ਤੇਰੇ ਅੰਦਰੋਂ, ਮੈਲ ਨਾ ਜਾਵੇ,,,,,,,,,,,,

ਟੋਨੀ ਤੂੰ ਵੀ ਕਰ ਲੈ, ਕਮਾਈ ਸੱਚੇ ਨਾਮ ਦੀ l
ਮੁੱਕ ਜਾਊਗੀ ਤੇਰੀ ਵੀ, ਕਹਾਣੀ ਆਉਣ ਜਾਣ ਦੀ ll
ਤੁਰ ਜਾਣਾ ਕਦੋਂ ਨਹੀਂਓਂ, ਪਲ ਦਾ ਵਸਾਹ ll,
ਕੇਹੜੀ ਗੱਲ ਦੇ ਤੂੰ, ਕਰਦਾ ਏ ਦਾਅਵੇ,
ਤੀਰਥਾਂ ਤੇ, ਨਾਹਣ ਵਾਲਿਆ,,,
ਤੇਰੇ ਅੰਦਰੋਂ, ਮੈਲ ਨਾ ਜਾਵੇ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (480 downloads)